ਹੁਣ ਸੁਮੇਧ ਸੈਣੀ ਦੇ ਕੇਸ ਨੂੰ ਲੈ ਕੇ ਵਿਰੋਧੀ ਘੇਰਨ ਲੱਗੇ ‘ਆਪ’ ਸਰਕਾਰ ਨੂੰ
ਚੰਡੀਗੜ੍ਹ,9ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਵਿੱਚ ਮਾਈਨਿੰਗ ਦੇ ਮੁੱਦੇ ਉੱਤੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਹੁਣ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਬੀਤੇ ਕੱਲ੍ਹ ਹਾਈਕੋਰਟ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਦਿੱਤੀ ਰਾਹਤ ਤੇ ਸਵਾਲ ਚੁੁੱਕਦਿਆਂ ਸਰਕਾਰ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ “ਬਹਿਬਲ ਕਲਾਂ ਕਤਲੇਆਮ ਅਤੇ ਬੇਅਦਬੀ ਮਾਮਲਿਆਂ ਵਿੱਚ ਆਪਣੀ ਨਾਪਾਕ ਭੂਮਿਕਾ ਦੇ ਬਾਵਜੂਦ ਸਰਕਾਰ ਨੇ ਸੁਮੇਧ ਸੈਣੀ ਦੇ ਕੇਸ ਨੂੰ ਹਾਈ ਕੋਰਟ ਵਿੱਚ ਨਰਮੀ ਨਾਲ ਪੇਸ਼ ਕੀਤਾ ਕਿਉਂਕਿ ਉਹ 2015 ਵਿੱਚ ਡੀਜੀਪੀ ਵਜੋਂ ਬਾਦਲਾਂ ਦੀ ਨੀਲੀ ਅੱਖਾਂ ਵਾਲਾ ਅਫਸਰ ਸੀ!” ਇਸ ਦੇ ਨਾਲ ਹੀ ਉਹਨਾਂ ਨੇ ਸਵਾਲ ਕੀਤਾ ਕਿ “ਕੀ ਇਸ ਤਰ੍ਹਾਂ ਅਰਵਿੰਦ ਕੇਜਰੀਵਾਲ “ਬੇਅਦਬੀ” ਕੇਸਾਂ ਨੂੰ ਹੱਲ ਕਰਨਗੇ?”
Its appalling to see how @BhagwantMann govt has soft peddled Sumedh Saini case in High Court despite his nefarious role in Behbal Kalan killings & sacrilege cases as he was Badals blue eyed officer as Dgp in 2015! Is this the way @ArvindKejriwal intends to resolve “Beadbi” cases! pic.twitter.com/RGAICGzzsf
— Sukhpal Singh Khaira (@SukhpalKhaira) April 9, 2022