ਹੁਣ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਵਿਚਕਾਰ ਟਕਰਾਅ ਵਾਲੀ ਸਥਿਤੀ
ਗਾਜ਼ੀਪੁਰ ਬਾਰਡਰ ਤੇ ਵੱਡੀ ਸੰਖਿਆ ਵਿੱਚ ਜੁਟੇ ਹਨ ਕਿਸਾਨ
ਕਿਸਾਨਾਂ ਦੇ ਅੰਦੋਲਨ ਨੇ ਫਿਰ ਤੋਂ ਫੜੀ ਤੇਜ਼ ਰਫਤਾਰ
ਜੀਂਦ-ਚੰਡੀਗੜ੍ਹ ਹਾਈਵੇ ਕੀਤਾ ਗਿਆ ਜਾਮ
ਮੁਜ਼ਫਰਨਗਰ ਵਿੱਚ ਅੱਜ ਹੋਵੇਗੀ ਮਹਾਂਪੰਚਾਇਤ
ਹਰਿਆਣਾ ਅਤੇ ਪੱਛਮੀ ਯੂ.ਪੀ ਤੋਂ ਪਹੁੰਚ ਰਹੇ ਹਨ ਕਿਸਾਨ
ਰਾਸ਼ਟਰੀ ਲੋਕ ਦਲ ਪਾਰਟੀ ਰਾਕੇਸ਼ ਟਿਕੈਤ ਨੂੰ ਦਿੱਤਾ ਸਮਰਥਨ ਕਿਹਾ,ਅਸੀਂ ਆ ਰਹੇ ਹਾਂ..
ਨਵੀਂ ਦਿੱਲੀ, 29ਜਨਵਰੀ(ਵਿਸ਼ਵ ਵਾਰਤਾ)- 26ਜਨਵਰੀ ਨੂੰ ਕਿਸਾਨ ਟਰੈਟਕਰ ਦੌਰਾਨ ਦਿੱਲੀ ਵਿੱਚ ਹੋਏ ਬਵਾਲ ਤੋਂ ਬਾਅਦ ਦਿੱਲੀ ਪੁਲਿਸ, ਯੂ,ਪੀ ਪੁਲਿਸ ਅਤੇ ਕਿਸਾਨ ਜੱਥੇਬੰਦੀਆਂ ਵਿਚਕਾਰ ਟਕਰਾਅ ਵਾਲੀ ਸਥਿਤੀ ਪੈਦਾ ਹੋ ਰਹੀ ਸੀ।ਪਰ ਕਿਸਾਨ ਅਜੇ ਵੀ ਵੱਡੀ ਸੰਖਿਆ ਵਿੱਚ ਗਾਜ਼ੀਪੁ ਬਾਰਡਰ ਤੇ ਜੁਟੇ ਹੋਏ ਹਨ। ਇਤਿਹਾਸਕ ਕਿਸਾਨ ਅੰਦੋਲਨ ਤੇ ਫਿਰ ਤੋਂ ਰਫਤਾਰ ਫੜ ਲਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਥੋਂ ਬਹੁਤ ਲੋਕ ਜਾ ਚੁੱਕੇ ਹਨ ਜੋ ਕਿ ਟਰੈਕਟਰ ਪਰੇਡ ਦਾ ਹਿੱਸਾ ਬਣਨ ਲਈ ਇਥੇ ਆਏ ਸਨ। ਹੁਣ ਮਥੁਰਾ, ਗਾਜ਼ਿਆਬਾਦ, ਮੁਜ਼ਫਰਨਗਰ,ਬਿਜਨੌਰ ਅਤੇ ਸਹਾਰਨਪੁਰ ਦੇ ਲੋਕ ਗਾਜ਼ੀਪੁਰ ਬਾਰਡਰ ਲਈ ਚੱਲ ਪਏ ਹਨ। ਵੱਡੀ ਸੰਖਿਆ ਵਿੱਚ ਲੋਕ ਉਥੇ ਪਹੁੰਚ ਰਹੇ ਹਨ।
ਇਸ ਦੇ ਚਲਦੇ ਹੀ ਰਾਸ਼ਟਰੀ ਲੋਕ ਦਲ ਪਾਰਟੀ ਦੇ ਮੁੱਖੀ ਅਜੀਤ ਸਿੰਘ ਨੇ ਵੀ ਰਾਕੇਸ਼ ਟਿਕੈਤ ਨੂੰ ਸਮਰਥਨ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਸਭ ਉਹਨਾਂ ਦੇ ਨਾਲ ਹਾਂ ਤੇ ਜਲਦੀ ਹੀ ਅੰਦੋਲਨ ਲਈ ਗਾਜ਼ੀਪੁਰ ਬਾਰਡਰ ਤੇ ਪਹੁੰਚ ਰਹੇ ਹਾਂ।
ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਗਾਜ਼ਿਆਬਾਦ ਪ੍ਰਸਾਸ਼ਨ ਦੇ ਆਦੇਸ਼ ਕੋਰਟ ਨੂੰ ਚਣੌਤੀ ਦੇਣਗੇ ਅਤੇ ਇਸ ਨੂੰ ਲੈ ਕੇ ਅਰਜ਼ੀ ਦਾਇਰ ਕੀਤੀ ਜਾਵੇਗੀ । ਉਹਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਵੀ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਇਜ਼ਾਜ਼ਤ ਦਿੱਤੀ ਹੈ।