ਚੰਡੀਗੜ੍ਹ, 11ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਦੀ ਸੀਨੀਅਰ ਆਈਏਐਸ ਅਫਸਰ ਪਰਮਪਾਲ ਕੌਰ ਤੋਂ ਬਾਅਦ ਹੁਣ ਪੰਜਾਬ ਇੱਕ ਹੋਰ ਸੀਨੀਅਰ ਆਈਏਐਸ ਅਫਸਰ ਕਰਨੈਲ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ। 2015 ਬੈਚ ਦੇ ਇਸ ਅਫਸਰ ਨੇ ਆਪਣੇ ਅਸਤੀਫੇ ਵਿਚ ਲਿਖਿਆ ਹੈ ਕਿ ਉਹ ਘਰੇਲੂ ਅਤੇ ਨਿੱਜੀ ਕਾਰਨਾਂ ਕਰ ਕੇ ਅਸਤੀਫਾ ਦੇ ਰਹੇ ਹਨ। ਉਨ੍ਹਾਂ ਦੀ ਸੇਵਾ ਮੁਕਤੀ ਸਤੰਬਰ , 2024 ਵਿਚ ਹੋਣੀ ਸੀ।