ਹੁਣ ਪੰਜਾਬ ਦੇ ‘ਆਪ’ ਵਿਧਾਇਕ ਤੇ ED ਨੇ ਕਸਿਆ ਸ਼ਿਕੰਜਾ, ਵੱਖ- ਵੱਖ ਟਿਕਾਣਿਆ ਤੇ ਮਾਰਿਆ ਛਾਪਾ
ਚੰਡੀਗੜ੍ਹ, 8ਸਤੰਬਰ(ਵਿਸ਼ਵ ਵਾਰਤਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀਆਂ ਵਿੱਚ ਹੋਈ ਹੈ। ਈਡੀ ਦੀ ਟੀਮ ਵਿਧਾਇਕ ਦੇ ਕਰੀਬੀ 12 ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਛਾਪੇਮਾਰੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਵਿਧਾਇਕ ਗੱਜਣਮਾਜਰਾ ‘ਤੇ 40 ਕਰੋੜ ਦੇ ਬੈਂਕ ਘੁਟਾਲੇ ਦਾ ਦੋਸ਼ ਹੈ। ਜਿਸ ‘ਚ ਪਹਿਲਾਂ ਵੀ ਸੀਬੀਆਈ ਨੇ ਵਿਧਾਇਕ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।