ਬਠਿੰਡਾ 14 ਅਪ੍ਰੈਲ (ਵਿਸ਼ਵ ਵਾਰਤਾ )-ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖੇ ਸਿਧਾਣੇ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਕੀਤਾ। ਪ੍ਰੈਸ ਕਾਨਫਰਸ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਾਡੇ ਵੱਲੋਂ ਲੱਖੇ ਸਿਧਾਣੇ ਨੂੰ ਉਮੀਦਵਾਰ ਉਤਾਰਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਤੇ ਪੰਜਾਬੀ ਸਿੱਖ ਕੌਮ ਨੂੰ ਬਚਾਉਣ ਦੇ ਲਈ ਸਾਡੇ ਵੱਲੋਂ ਹੋਰਾਂ ਥਾਵਾਂ ਉੱਤੇ ਵੀ ਉਮੀਦਵਾਰ ਉਤਾਰੇ ਜਾਣਗੇ
ਦੂਜੇ ਪਾਸੇ ਲੱਖੇ ਸਿਧਾਣੇ ਨੇ ਕਿਹਾ ਹੈ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਮਰਥਨ ਮਿਲਿਆ ਹੈ ਅਤੇ ਮੈਂ ਖੁਦ ਆਜ਼ਾਦ ਚੋਣ ਲੜਾਂਗਾ ਕਿਉਂਕਿ ਜਦ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਚੋਣ ਲੜੀ ਸੀ ਤਾਂ ਉਸ ਸਮੇਂ ਤੋਂ ਅਸੀਂ ਇਕੱਠੇ ਹਾਂ ਅਤੇ ਇਹਨਾਂ ਦੇ ਹੱਕ ਦੇ ਵਿੱਚ ਅਸੀਂ ਪ੍ਰਚਾਰ ਕੀਤਾ ਸੀ।