ਹੁਣ ਦੁਨੀਆ ਭਾਰਤ ਤੋਂ ਯੋਗਾ ਸਿੱਖ ਰਹੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਚੰਡੀਗੜ੍ਹ, 21ਜੂਨ(ਵਿਸ਼ਵ ਵਾਰਤਾ)- ਹਰ ਸਾਲ ਦੀ ਤਰ੍ਹਾਂ ਅੱਜ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਨ। ਯੋਗਾ ਕੇਵਲ ਸਰੀਰਕ ਹੀ ਨਹੀਂ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਹੀ ਕਾਰਨ ਹੈ ਕਿ ਵਿਸ਼ਵ ਭਰ ਵਿੱਚ ਯੋਗ ਨੂੰ ਉਤਸ਼ਾਹਿਤ ਕਰਨ ਲਈ ਯੋਗ ਦਿਵਸ ਮਨਾਇਆ ਜਾਂਦਾ ਹੈ। ਅੱਜ ਪੀਐਮ ਮੋਦੀ ਤੋਂ ਲੈ ਕੇ ਕਈ ਮੰਤਰੀਆਂ ਤੱਕ ਸਾਰੇ ਯੋਗ ਦਿਵਸ ਦਾ ਹਿੱਸਾ ਹੋਣਗੇ। ਦੇਸ਼ ਅਤੇ ਦੁਨੀਆ ਵਿੱਚ ਯੋਗ ਦਿਵਸ ਪ੍ਰੋਗਰਾਮਾਂ ਨਾਲ ਸਬੰਧਤ ਹਰ ਜਾਣਕਾਰੀ ਲਈ ਸਾਡੇ ਨਾਲ ਰਹੋ।
ਪ੍ਰਧਾਨ ਮੰਤਰੀ ਮੋਦੀ ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਸਥਿਤ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC) ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਯੋਗ ਅਭਿਆਸ ਕੀਤਾ। ਪੀਐਮ ਨੂੰ ਕਈ ਯੋਗਾ ਆਸਣ ਕਰਦੇ ਦੇਖਿਆ ਗਿਆ। ਪੀਐਮ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਵਿੱਚ SKICC ਵਿੱਚ ਇੱਕ ਯੋਗਾ ਸੈਸ਼ਨ ਦੀ ਅਗਵਾਈ ਕੀਤੀ।
ਪੀਐਮ ਮੋਦੀ ਨੇ ਕਿਹਾ ਕਿ ਰਿਸ਼ੀਕੇਸ਼ ਅਤੇ ਕਾਸ਼ੀ ਤੋਂ ਕੇਰਲ ਤੱਕ, ਅਸੀਂ ਭਾਰਤ ਵਿੱਚ ਯੋਗਾ ਸੈਰ-ਸਪਾਟੇ ਦਾ ਇੱਕ ਨਵਾਂ ਰੁਝਾਨ ਉਭਰਦਾ ਦੇਖ ਸਕਦੇ ਹਾਂ। ਦੁਨੀਆ ਭਰ ਤੋਂ ਲੋਕ ਪ੍ਰਮਾਣਿਕ ਯੋਗਾ ਸਿੱਖਣ ਲਈ ਭਾਰਤ ਆ ਰਹੇ ਹਨ।
ਯੋਗਾ ਪ੍ਰਤੀ ਜੋ ਖਿੱਚ ਪੂਰੇ ਜੰਮੂ-ਕਸ਼ਮੀਰ ਵਿੱਚ ਪੈਦਾ ਹੋਈ ਹੈ, ਜਿਸ ਜੋਸ਼ ਅਤੇ ਉਤਸ਼ਾਹ ਨਾਲ ਲੋਕ ਯੋਗ ਨਾਲ ਜੁੜਨ ਲਈ ਉਤਾਵਲੇ ਹਨ, ਉਹ ਜੰਮੂ-ਕਸ਼ਮੀਰ ਦੇ ਸੈਰ-ਸਪਾਟੇ ਨੂੰ ਇੱਕ ਨਵੀਂ ਤਾਕਤ ਦੇਣ ਦਾ ਮੌਕਾ ਬਣ ਗਿਆ ਹੈ।
ਪੀਐਮ ਮੋਦੀ ਨੇ ਕਿਹਾ ਕਿ ਇਸ ਸਾਲ ਫਰਾਂਸ ਦੀ ਇੱਕ 101 ਸਾਲਾ ਯੋਗਾ ਅਧਿਆਪਕਾ ਨੂੰ ਭਾਰਤ ਵਿੱਚ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਹੈ। ਉਹ ਕਦੇ ਭਾਰਤ ਨਹੀਂ ਆਈ, ਪਰ ਉਸਨੇ ਆਪਣਾ ਪੂਰਾ ਜੀਵਨ ਯੋਗ ਦੇ ਪ੍ਰਚਾਰ ਲਈ ਸਮਰਪਿਤ ਕੀਤਾ ਹੈ।
ਅੱਜ ਦੁਨੀਆ ਭਰ ਵਿੱਚ ਯੋਗਾ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਯੋਗਾ ਪ੍ਰਤੀ ਖਿੱਚ ਵਧ ਰਹੀ ਹੈ।