ਹੁਣ ਇਸ ਸ਼ਹਿਰ ਦੇ ਬਲਾਕ ਪੰਚਾਇਤ ਦਫ਼ਤਰ ਦੀਆਂ ਕੰਧਾਂ ਤੇ ਲਿਖੇ ਗਏ ਖਾਲਿਸਤਾਨ ਦੇ ਨਾਅਰੇ
ਚੰਡੀਗੜ੍ਹ 1 ਦਸੰਬਰ – (ਵਿਸ਼ਵ ਵਾਰਤਾ)- ਪੰਜਾਬ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਪਾਰਕਾਂ ਅਤੇ ਹੋਰ ਇਮਾਰਤਾਂ ਦੀਆਂ ਕੰਧਾਂ ਤੇ ਖਾਲਿਸਤਾਨ ਪੱਖੀ ਅਤੇ ਦੇਸ਼ ਵਿਰੋਧੀ ਨਾਅਰੇ ਲਿਖੇ ਜਾਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਹੁਣ ਮਲੋਟ ਵਿੱਚ ਸਰਕਾਰੀ ਦਫਤਰ ਦੀਆਂ ਕੰਧਾਂ ਤੇ ਵੀ ਇਹੋ ਜਿਹੇ ਹੀ ਨਾਅਰੇ ਲਿਖੇ ਗਏ ਹਨ। ਹਾਲਾਂਕਿ ਮਾਮਲਾ ਨੋਟਿਸ ਵਿੱਚ ਆਉਣ ਤੋਂ ਬਾਅਦ ਇਹਨਾਂ ਨੂੰ ਕਾਲੇ ਪੇਂਟ ਨਾਲ ਮਿਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਨਾਅਰੇ ਬਲਾਕ ਪੰਚਾਇਤ ਦਫਤਰ ਦੀ ਕੰਧ ਦੇ ਅੰਦਰਲੇ ਪਾਸੇ ਇਹ ਨਾਅਰੇ ਲਿਖੇ ਗਏ ਹਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਨਾਅਰੇ ਲਿਖਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।