ਹੁਣ ਇਟਲੀ ਤੋਂ ਮੁੰਬਈ ਆ ਰਹੀ ਫਲਾਈਟ ‘ਚ ਸ਼ਰਾਬੀ ਮਹਿਲਾ ਯਾਤਰੀ ਨੇ ਕੀਤਾ ਹੰਗਾਮਾ
ਚੰਡੀਗੜ੍ਹ 31 ਜਨਵਰੀ(ਵਿਸ਼ਵ ਵਾਰਤਾ)-ਯਾਤਰੀਆਂ ਵੱਲੋਂ ਫਲਾਈਟਾਂ ਵਿੱਚ ਝਗੜੇ ਅਤੇ ਹੋਰ ਹਰਕਤਾਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਵਿਸਤਾਰਾ ਦੀ ਫਲਾਈਟ ‘ਚ ਸ਼ਰਾਬੀ ਮਹਿਲਾ ਯਾਤਰੀ ਵੱਲੋਂ ਚਾਲਕ ਦਲ ਦੇ ਮੈਂਬਰ ‘ਤੇ ਹਮਲਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਉਸ ਨੇ ਆਪਣੇ ਕੱਪੜੇ ਵੀ ਉਤਾਰ ਦਿੱਤੇ। ਇਹ ਫਲਾਈਟ ਇਟਲੀ ਤੋਂ ਮੁੰਬਈ ਆ ਰਹੀ ਸੀ। ਜਹਾਜ਼ ਦੇ ਮੁੰਬਈ ‘ਚ ਉਤਰਦੇ ਹੀ ਚਾਲਕ ਦਲ ਦੇ ਮੈਂਬਰ ਦੀ ਸ਼ਿਕਾਇਤ ‘ਤੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਕੱਲ੍ਹ ਦੀ ਹੈ। ਔਰਤ ਇਟਲੀ ਦੀ ਰਹਿਣ ਵਾਲੀ ਹੈ। ਉਸਦਾ ਨਾਮ ਪਾਓਲਾ ਪੇਰੂਚਿਓ ਹੈ। ਔਰਤ ਨੂੰ 25 ਹਜ਼ਾਰ ਰੁਪਏ ਜੁਰਮਾਨਾ ਭਰਨ ਤੋਂ ਬਾਅਦ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।