ਹੁਣ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ ਪੰਜਾਬ ਪੁਲਿਸ
ਦੋ ਭਾਜਪਾ ਨੇਤਾਵਾਂ ਖਿਲਾਫ ਵੀ ਹੋ ਚੁੱਕੇ ਹਨ ਮਾਮਲੇ ਦਰਜ
ਚੰਡੀਗੜ੍ਹ,20 ਅਪ੍ਰੈਲ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਗਾਜੀਆਬਾਦ ਸਥਿਤ ਘਰ ਪੰਜਾਬ ਪੁਲਿਸ ਦੇ ਪਹੁੰਚਣ ਦੀ ਖਬਰ ਸਾਹਮਣੇ ਆ ਰਹੀ ਹੈ। ਵਿਸ਼ਵਾਸ ਨੇ ਖੁਦ ਪੁਲਿਸ ਦੇ ਘਰ ਪਹੁੰਚਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਖਿਲਾਫ ਕਿਸ ਕੇਸ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਟਵੀਟ ਕੀਤਾ ਕਿ ”ਪੰਜਾਬ ਪੁਲਿਸ ਸਵੇਰੇ ਹੀ ਉਨ੍ਹਾਂ ਦੇ ਟਿਕਾਣੇ ‘ਤੇ ਆ ਗਈ ਹੈ। ਇੱਕ ਵਾਰੀ ਭਗਵੰਤ ਮਾਨ ਨੂੰ ਮੇਰੇ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਸੀ। ਉਨ੍ਹਾਂ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦਿੱਲੀ ਵਿਚ ਬੈਠਾ ਬੰਦਾ ਜਿਸ ਨੂੰ ਤੁਸੀਂ ਪੰਜਾਬ ਦੇ ਲੋਕਾਂ ਦੀ ਤਾਕਤ ਨਾਲ ਖਿਲਵਾੜ ਕਰਨ ਦੇ ਰਹੇ ਹੋ, ਉਹ ਇਕ ਦਿਨ ਮਾਨ ਅਤੇ ਪੰਜਾਬ ਨਾਲ ਧੋਖਾ ਕਰੇਗਾ। ਵਿਸ਼ਵਾਸ ਨੇ ਕਿਹਾ ਕਿ ਦੇਸ਼ ਨੂੰ ਮੇਰੀ ਚੇਤਾਵਨੀ ਯਾਦ ਰੱਖਣੀ ਚਾਹੀਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਦੋ ਭਾਜਪਾ ਨੇਤਾਵਾਂ ਤੇਜਿੰਦਰ ਪਾਲ ਸਿੰਘ ਬੱਗਾ ਅਤੇ ਨਵੀਨ ਜਿੰਦਲ ਖਿਲਾਫ ਵੀ ਮਾਮੇਲ ਦਰਜ ਕੀਤੇ ਗਏ ਹਨ।
सुबह-सुबह पंजाब पुलिस द्वार पर पधारी है।एक समय, मेरे द्वारा ही पार्टी में शामिल कराए गए @BhagwantMann को आगाह कर रहा हूँ कि तुम, दिल्ली में बैठे जिस आदमी को, पंजाब के लोगों की दी हुई ताक़त से खेलने दे रहे हो वो एक दिन तुम्हें व पंजाब को भी धोखा देगा।देश मेरी चेतावनी याद रखे🙏🇮🇳 pic.twitter.com/yDymGxL1gi
— Dr Kumar Vishvas (@DrKumarVishwas) April 20, 2022