ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਉਥਲਪੁੱਥਲ ਤੇਜ਼
ਮੁੱਖ ਮੰਤਰੀ ਦਾ ਅਸਤੀਫ਼ਾ
ਚੰਡੀਗੜ੍ਹ,28ਫਰਵਰੀ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖ਼ਬਰ ਹਿਮਾਚਲ ਮੰਤਰੀ ਮੰਡਲ ਦੀ ਹੈ,ਜਿੱਥੇ ਮੰਤਰੀਆਂ ਅਤੇ ਵਿਧਾਇਕਾਂ ਦੀ ਨਾਰਾਜ਼ਗੀ ਦਰਮਿਆਨ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਸ਼ਾਮ ਤੱਕ ਨਵਾਂ ਨੇਤਾ ਚੁਣ ਸਕਦੀ ਹੈ। ਪਾਰਟੀ ਨੇ ਵਿਧਾਇਕਾਂ ਨਾਲ ਗੱਲ ਕਰਨ ਲਈ ਅਬਜ਼ਰਵਰ ਭੇਜੇ ਹਨ। ਸੁਖਵਿੰਦਰ ਸੁੱਖੂ ਨੇ ਇਹ ਕਦਮ ਨਾਰਾਜ਼ ਮੰਤਰੀ ਵਿਕਰਮਾਦਿਤਿਆ ਦੇ ਅਸਤੀਫੇ ਤੋਂ ਕਰੀਬ ਇਕ ਘੰਟੇ ਬਾਅਦ ਚੁੱਕਿਆ।