ਹਿਮਾਚਲ ਪ੍ਰਦੇਸ਼ ਸਰਕਾਰ ਹੋਈ ਹੋਰ ਸਖ਼ਤ
ਕੋਰੋਨਾ ਕਰਫਿਊ ਪਾਬੰਦੀਆਂ ਵਿੱਚ ਕੀਤੀ ਹੋਰ ਸਖ਼ਤੀ
ਜਾਣੋ ਕਦੋਂ ਤੱਕ ਲਾਗੂ ਰਹਿਣਗੀਆਂ ਇਹ ਪਾਬੰਦੀਆਂ
ਚੰਡੀਗੜ੍ਹ, 9ਮਈ(ਵਿਸ਼ਵ ਵਾਰਤਾ) ਦੇਸ਼ ਵਿੱਚ ਕੋਰੋਨਾ ਦੀ ਮਾਰ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਹਰ ਰਾਜ ਇਸ ਦੀ ਗ੍ਰਿਫਤ ਵਿੱਚ ਕੈਦ ਹੈ। ਹਿਮਾਚਲ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।ਕੋਰੋਨਾ ਦੇ ਇਸ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਹੋਇਆ ਸੂਬਾ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ 10 ਮਈ ਸਵੇਰੇ 6 ਵਜੇ ਤੋਂ ਕੋਰੋਨਾ ਕਰਫਿਊ ਦੀਆਂ ਪਾਬੰਦੀਆਂ ਵਿੱਚ ਹੋਰ ਸਖਤੀ ਕੀਤੀ ਸੀ। ਇਹ ਪਾਬੰਦੀਆਂ ਨੂੰ ਹੁਣ 17 ਮਈ ਤੱਕ ਲਾਗੂ ਰਹਿਣਗੀਆਂ।
ਦੱਸ ਦੱਈਏ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਤੋਂ ਬਾਅਦ ਸੂਬੇ ਵਿੱਚ ਲਾਗੂ ਕੀਤੇ ਗਏ ਕੋਰੋਨਾ ਕਰਫਿਊ ਵਿੱਚ ਪਾਬੰਦੀਆਂ ਨੂੰ ਹੋਰ ਸਖਤ ਕਰਨ ਦਾ ਫੈਸਲਾ ਲਿਆ ਹੈ।
ਜਾਰੀ ਕੀਤੀਆਂ ਗਈਆਂ ਪਾਬੰਦੀਆਂ :
ਸਵੇਰੇ 6 ਵਜੇ ਤੋਂ ਰਾਜ ਵਿੱਚ ਰੋਜ਼ਾਨਾ ਜਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਕੋਈ ਦੁਕਾਨਾਂ ਨਹੀਂ ਖੁੱਲ੍ਹਣਗੀਆਂ ਅਤੇ ਇਹ ਸਿਰਫ ਤਿੰਨ ਘੰਟੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ, ਇਸ ਦਾ ਸਮਾਂ ਸਬੰਧਤ ਡਿਪਟੀ ਕਮਿਸ਼ਨਰਾਂ ਦੁਆਰਾ ਨਿਰਧਾਰਤ ਕੀਤਾ ਜਾਵੇਗਾ। ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਤੋਂ ਇਲਾਵਾ ਅਗਲੇ ਹੁਕਮਾਂ ਤੱਕ ਨਿੱਜੀ ਵਾਹਨਾਂ ਦੇ ਸੰਚਾਲਨ ਤੇ ਪਾਬੰਦੀ ਰਹੇਗੀ।
ਨਿੱਜੀ ਵਾਹਨਾਂ ਨੂੰ ਸਿਰਫ ਮੈਡੀਕਲ ਐਮਰਜੈਂਸੀ ਜਿਵੇਂ ਕਿ ਕੋਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਲਈ ਹੀ ਇਸਤੇਮਾਲ ਕੀਤਾ ਜਾਵੇਗਾ।
ਜ਼ਰੂਰੀ ਵਸਤਾਂ ਮੈਡੀਕਲ ਤੇ ਜਨਤਾ ਦੀ ਸੇਵਾ ਲਈ ਪ੍ਰਾਈਵੇਟ ਵਾਹਨਾਂ ਨੂੰ ਇਜਾਜ਼ਤ ਹੋਵੇਗੀ।
ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਕੋਰੋਨਾ ਕਰਫਿਊ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਉਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਅਤੇ ਬਹੁਤ ਜ਼ਰੂਰੀ ਹੋਣ ਤੇ ਬਾਹਰ ਨਿਕਲਣ ਦੀ ਬੇਨਤੀ ਕੀਤੀ।