ਹਿਮਾਚਲ ਪ੍ਰਦੇਸ਼ ਸਰਕਾਰ ਕਰੇਗੀ ਦਿੱਲੀ ਨੂੰ ਆਕਸੀਜਨ ਦੀ ਪੂਰਤੀ
ਸ਼ਿਮਲਾ, 27ਅਪ੍ਰੈਲ (ਵਿਸ਼ਵ ਵਾਰਤਾ)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਪੀਲ ਤੇ ਹਿਮਾਚਲ ਤੋਂ ਦਿੱਲੀ ਤੱਕ ਆਕਸੀਜਨ ਦੀ ਅਪਾਤਕਾਲੀਨ ਪੂਰਤੀ ਦੀ ਵਿਵਸਥਾ ਕਰਨ ਦੀ ਸਹਿਮਤੀ ਹੋਈ ਹੈ। ਜੈ ਰਾਮ ਠਾਕੁਰ ਨੇ ਕਿਹਾ ਕਿ ਉਹ ਦਿੱਲੀ ਵਿੱਚ ਉਭਰ ਰਹੀ ਸਥਿਤੀ ਨੂੰ ਲੈ ਕੇ ਪਰੇਸ਼ਾਨ ਹਨ। ਸਾਨੂੰ ਦਿੱਲੀ ਸਰਕਾਰ ਨੂੰ ਹਰ ਸੰਭਵ ਮਦਦ ਦੇਣ ਲਈ ਖੁਸ਼ੀ ਹੋਵੇਗੀ।