ਹਿਮਾਚਲ ਪ੍ਰਦੇਸ਼ ਵਿੱਚ ਵਾਪਰਿਆ ਇੱਕ ਹੋਰ ਭਿਆਨਕ ਸੜਕ ਹਾਦਸਾ;ਖੱਡ ਵਿੱਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
ਚੰਡੀਗੜ,27ਜੁਲਾਈ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਹੀਰਾ ਨਗਰ ‘ਚ ਅੱਜ ਦੁਪਹਿਰ ਇੱਕ ਸਰਕਾਰੀ ਬੱਸ ਖੱਡ ‘ਚ ਸੜਕ ਦੇ ਨਾਲ ਲੱਗਦੀ ਖੱਡ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਐਚਆਰਟੀਸੀ ਬੱਸ ਵਿੱਚ ਕਰੀਬ 25 ਯਾਤਰੀ ਸਵਾਰ ਸਨ। ਹਾਦਸੇ ‘ਚ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਦਕਿ 2 ਲੋਕ ਅਜੇ ਵੀ ਬੱਸ ‘ਚ ਫਸੇ ਹੋਏ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਸ਼ਿਮਲਾ ਦੇ ਆਈਜੀਐਮਸੀ (ਇੰਦਰਾ ਗਾਂਧੀ ਮੈਡੀਕਲ ਕਾਲਜ) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੁਪਹਿਰ ਕਰੀਬ 2.30 ਵਜੇ ਵਾਪਰਿਆ। ਬੱਸ ਕਾਂਗੜਾ ਦੇ ਨਗਰੋਟਾ ਤੋਂ ਸ਼ਿਮਲਾ ਆ ਰਹੀ ਸੀ।