ਹਿਮਾਚਲ ਪ੍ਰਦੇਸ਼ ਵਿੱਚ ਫਿਰ ਆਇਆ ਭੂਚਾਲ
ਚੰਡੀਗੜ੍ਹ, 5 ਅਪ੍ਰੈਲ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਰਾਤ ਨੂੰ ਫਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚੰਬਾ ਜ਼ਿਲ੍ਹੇ ਵਿਚ ਰਾਤ ਕਰੀਬ 2:01ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 2.4 ਰਹੀ ਅਤੇ ਇਸ ਦਾ ਕੇਂਦਰ ਜ਼ਮੀਨ ਦੇ ਅੰਦਰ 14 ਕਿਲੋਮੀਟਰ ਗਹਿਰਾਈ ਤੇ ਸੀ।ਜਦੋਂ ਕਿ ਲਾਹੋਲ ਸਪੀਤੀ ਵਿੱਚ ਰਾਤ ਕਰੀਬ 3:39 ਵਜੇ 2.8 ਦੀ ਤੀਬਰਤਾ ਨਾਲ ਭੂਚਾਲ ਆਇਆ। ਭੂਚਾਲ ਨਾਲ ਕਿਸੀ ਵੀ ਪ੍ਰਕਾਰ ਦਾ ਜਾਨ-ਮਾਲ ਦਾ ਨੁਕਸਾਨ ਨਾ ਹੋਣ ਦੀ ਜਾਣਕਾਰੀ ਮਿਲੀ ਹੈ।