ਹਿਮਾਚਲ ਪ੍ਰਦੇਸ਼ ਵਿੱਚ ਅਪ੍ਰੈਲ ਮਹੀਨੇ ਵਿੱਚ ਵੀ ਬਰਫਬਾਰੀ ਦਾ ਦੌਰ ਜਾਰੀ
ਚੰਡੀਗੜ੍ਹ, 7 ਅਪ੍ਰੈਲ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਵਿੱਚ ਅਪ੍ਰੈਲ ਮਹੀਨੇ ਵਿੱਚ ਵੀ ਬਰਫਬਾਰੀ ਦਾ ਦੌਰ ਜਾਰੀ ਹੈ। ਲਾਹੌਲ ਤੋਂ ਲੈ ਕੇ ਕਿਨੌਰ ਤੱਕ ਪਹਾੜ ਬਰਫ ਨਾਲ ਢਕੇ ਹੋਏ ਹਨ। ਬੁੱਧਵਾਰ ਰਾਤ ਨੂੰ ਰਾਜ ਦੇ ਮੈਦਾਨੀ ਇਲਾਕਿਆਂ ਵਿੱਚ ਜ਼ੋਰਦਾਰ ਮੀਂਹ ਪਿਆ। ਇਸ ਦੇ ਚਲਦੇ ਹੀ ਉਚਾਈ ਵਾਲੇ ਖੇਤਰਾਂ ਵਿੱਚ ਬਰਫ ਪਈ। ਲਾਹੋਲ ਸਪੀਤੀ ਦੇ ਕਾਜਾ, ਕੋਕਸਰ ਵਿੱਚ ਬਰਫਬਾਰੀ ਹੋਈ। ਲਗਭਗ ਇਕ-ਇਕ ਫੁੱਟ ਬਰਫ ਪਈ ਹੈ।