ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ 15 ਅਗਸਤ ਨੂੰ ਝੰਡਾ ਨਾ ਲਹਿਰਾਉਣ ਦੇਣ ਦੀ ਮਿਲੀ ਧਮਕੀ
ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਚ ਸ਼ਾਮਿਲ ਕਰਨ ਦੀ ਵੀ ਕੀਤੀ ਮੰਗ
ਧਮਕੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਿਸ ਹੋਈ ਸਰਗਰਮ
ਕਿਨ੍ਹਾਂ ਨੇ ਦਿੱਤੀ ਧਮਕੀ ਪੜ੍ਹ ਲਓ ਪੂਰੀ ਖਬਰ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ) ਕੁੱਝ ਪੱਤਰਕਾਰਾਂ ਦੇ ਫੋਨ ਤੇ ਤਥਾਕਥਿਤ ਖਾਲਿਸਤਾਨੀ ਸਮਰਥਕਾਂ ਦੁਆਰਾ ਇੱਕ ਆਡਿਓ ਮੈਸੇਜ ਭੇਜਿਆ ਗਿਆ ਹੈ। ਜਿਸ ਵਿੱਚ ਹਿਮਾਚਲ ਪ੍ਰਦੇਸ਼ ਨੂੰ ਫਿਰ ਤੋਂ ਪੰਜਾਬ ਵਿੱਚ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ ਹੈ। ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਰਮੇਸ਼ ਨੂੰ ਆਜ਼ਾਦੀ ਦਿਹਾੜੇ ਮੌਕੇ ਤੇ ਝੰਡਾ ਨਾ ਫਹਿਰਾਉਣ ਦੇਣ ਦੀ ਧਮਕੀ ਵੀ ਦਿੱਤੀ ਗਈ ਹੈ।ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਅਜਿਹੀ ਕਿਸੇ ਧਮਕੀ ਤੋਂ ਨਹੀਂ ਡਰਦੇ ਅਤੇ ਉਹ ਆਪਣੀ ਨਿਰਧਾਰਿਤ ਜਗ੍ਹਾ ਤੇ 15 ਅਗਸਤ ਨੂੰ ਝੰਡਾ ਲਹਿਰਾਉਣਗੇ।
ਇਸ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।