ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਦੀ ਅੰਤਿਮ ਯਾਤਰਾ
ਰਾਮਪੁਰ ਦੇ ਜੋਗਣੀ ਬਾਗ ਸ਼ਮਸ਼ਾਨਘਾਟ ਵਿਖੇ ਹੋਇਆ ਵੀਰਭਦਰ ਸਿੰਘ ਅੰਤਿਮ ਸੰਸਕਾਰ
ਬੇਟੇ ਵਿਕਰਮਾਦਿੱਤਿਆ ਸਿੰਘ ਨੇ ਨਿਭਾਈਆਂ ਆਖਰੀ ਰਸਮਾਂ
ਪੁਲਿਸ ਦੇ ਜਵਾਨਾਂ ਨੇ ਦਿੱਤਾ ‘ਗਾਰਡ ਆੱਫ ਆੱਨਰ’
10 ਜੁਲਾਈ,(ਵਿਸ਼ਵ ਵਾਰਤਾ) ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਰਾਮਪੁਰ ਦੇ ਜੋਗਣੀ ਬਾਗ ਸ਼ਮਸ਼ਾਨਘਾਟ ਵਿਖੇ ਪੂਰੇ ਰਾਜਸੀ ਸਨਮਾਨਾਂ ਨਾਲ ਕੀਤਾ ਗਿਆ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਐੱਮਐੱਲਏ, ਐਮਪੀ ਦੇ ਨਾਲ ਨਾਲ ਕਾਂਗਰਸ ਅਤੇ ਭਾਜਪਾ ਦੇ ਕਈ ਵੱਡੇ ਨੇਤਾਵਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜਯ ਰਾਮ ਠਾਕੁਰ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਇਸ ਸਮੇਂ ਮੌਜੂਦ ਸਨ।