ਹਿਮਾਚਲ ਦੇ ਕੁੱਲੂ ਵਿੱਚ ਨਿੱਜੀ ਬੱਸ ਡੂੰਘੀ ਖੱਡ ਵਿੱਚ ਡਿੱਗੀ
ਸਕੂਲੀ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਕੇ ਤੇ ਹੀ ਮੌਤ,ਕਈ ਗੰਭੀਰ ਜਖਮੀ
ਚੰਡੀਗੜ੍ਹ,4ਜੁਲਾਈ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਕੁੱਲੂ ਜ਼ਿਲੇ ਦੇ ਸ਼ੈਨਸ਼ਰ ‘ਚ ਅੱਜ ਸਵੇਰੇ 8:30 ਵਜੇ ਦੇ ਕਰੀਬ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ਦੇ ਨਾਲ ਲੱਗਦੀ ਖਾਈ ਵਿੱਚ ਡਿੱਗੀ ਗਈ। ਇਸ ਹਾਦਸੇ ਵਿੱਚ ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਈ ਗੰਭੀਰ ਜਖਮੀ ਹੋ ਗਏ ਹਨ। ਜਿਹਨਾਂ ਨੂੰ ਨਾਲ ਲੱਗਦੇ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ।