ਹਿਮਾਚਲ ‘ਚ ਤਾਰਾਂ ਤੇ ਲਟਕੀਆਂ ਕਈ ਜਾਨਾਂ, ਡੂੰਘੀ ਖੱਡ ਤੇ ਖਰਾਬ ਹੋਈ ਟਿੰਬਰ ਟਰੇਲ
ਚੰਡੀਗੜ੍ਹ, 20 ਜੂਨ (ਵਿਸ਼ਵ ਵਾਰਤਾ)-ਇਸ ਸਮੇਂ ਹਿਮਾਚਲ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਲਨ ਜ਼ਿਲ੍ਹੇ ਦੇ ਪਰਵਾਣੂ ਇਲਾਕੇ ਵਿੱਚ ਇੱਕ ਟਿੰਬਰ ਟ੍ਰੇਸ (ਤਾਰਾਂ ਉੱਤੇ ਚੱਲਦੀ) ਅਚਾਨਕ ਖਰਾਬ ਹੋ ਗਈ ਹੈ। ਜਿਸ ਤੋਂ ਬਾਅਦ ਟਿੰਬਰ ਟ੍ਰੇਲ ਤਾਰਾਂ ‘ਤੇ ਬੁਰੀ ਤਰ੍ਹਾਂ ਫਸ ਗਈ ਹੈ। ਜਾਣਕਾਰੀ ਅਨੁਸਾਰ ਇਸ ਅੰਦਰ ਅੱਧੀ ਦਰਜਨ ਦੇ ਕਰੀਬ ਲੋਕ ਮੌਜੂਦ ਹਨ। ਟਿੰਬਰ ਟਰੇਲ ਦੀ ਹਾਲਤ ਖ਼ਰਾਬ ਹੋਣ ਕਾਰਨ ਉਨ੍ਹਾਂ ਦਾ ਜੀਵਨ ਤਾਰਾਂ ਨਾਲ ਲਟਕ ਰਿਹਾ ਹੈ।
ਫਿਲਹਾਲ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਿੰਬਰ ਟਰੇਲ ਟੀਮ ਦੇ ਨਾਲ-ਨਾਲ ਪੁਲਿਸ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਐਸਪੀ ਸੋਲਨ ਨੇ ਦੱਸਿਆ ਕਿ ਤਕਨੀਕੀ ਨੁਕਸ ਕਾਰਨ ਟਿੰਬਰ ਟਰੇਲ ਟੋਏ ਦੇ ਵਿਚਕਾਰ ਹੀ ਰੁਕ ਗਿਆ ਹੈ। ਲੋਕਾਂ ਨੂੰ ਬਚਾਉਣ ਅਤੇ ਸੁਰੱਖਿਅਤ ਕੱਢਣ ਲਈ ਇਕ ਹੋਰ ਟਿੰਬਰ ਟਰੇਲ ਰਾਹੀਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।