ਚੰਡੀਗੜ੍ਹ, 24 ਜਨਵਰੀ (ਵਿਸ਼ਵ ਵਾਰਤਾ) : ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਰੋਹਤਕ ਜੇਲ੍ਹ ਤੋਂ ਪ੍ਰਵਚਨ ਦਾ ਪ੍ਰਸਾਰਣ ਕਰਾਏ ਜਾਣ ਦੀ ਮੰਗ ਸਬੰਧੀ ਪਟੀਸ਼ਨ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਖਾਰਿਜ ਕਰ ਦਿੱਤੀ ਹੈ| ਮਾਲਵਾ ਇੰਸਾ ਫਾਲੋਅਰਸ ਡੇਰਾ ਸੱਚਾ ਸੌਦਾ ਐਸੋਸੀਏਸ਼ਨ ਵੱਲੋਂ ਦਾਖਲ ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਡੇਰਾ ਦੇ ਸਾਬਕਾ ਮੁਖੀ ਸ਼ਾਹ ਸਤਨਾਤ ਸਿੰਘ ਜੀ ਮਹਾਰਾਜ ਦੇ ਜਨਮ ਦਿਵਸ ਉਤੇ 25 ਜਨਵਰੀ ਨੂੰ ਗੁਰਮੀਤ ਰਾਮ ਰਹੀਮ ਦੇ ਪ੍ਰਵਚਨ ਲਈ ਜੇਲ੍ਹ ਪ੍ਰਸਾਸਨ ਨੂੰ ਪ੍ਰਸਾਰਣ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਜਾਣ| ਹਾਈਕੋਰਟ ਨੇ ਦਲੀਲਾਂ ਨਾਲ ਅਸਹਿਮਤੀ ਜਤਾਉਂਦਿਆਂ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ ਹੈ| ਦੱਸਣਯੋਗ ਹੈ ਕਿ ਰਾਮ ਰਹੀਮ ਇਸ ਸਮੇਂ ਰੋਹਤਕ ਜੇਲ੍ਹ ਵਿਚ ਬੰਦ ਹੈ|
ਪੁਲਿਸ ਸੂਤਰਾਂ ਦੀ ਮੰਨੀਏ ਤਾਂ 25 ਜਨਵਰੀ ਨੂੰ ਡੇਰੇ ਵਿਚ ਪ੍ਰੋਗਰਾਮ ਤਾਂ ਹੋਣਾ ਤੈਅ ਹੈ| ਇਸ ਲਈ ਵੱਡੀ ਗਿਣਤੀ ਵਿਚ ਬਾਹਰ ਤੋਂ ਵੀ ਸੰਗਤ ਆ ਸਕਦੀ ਹੈ| ਇਸ ਲਈ ਪੁਲਿਸ ਐਲਰਟ ਹੈ| ਜੇਕਰ ਡੇਰਾ ਪ੍ਰੇਮੀ ਪ੍ਰਵਾਨਗੀ ਨਹੀਂ ਲੈਦਾ ਹੈ ਤਾਂ ਬਾਹਰ ਤੋਂ ਆਈ ਸੰਗਤ ਨੂੰ ਡੇਰੇ ਵਿਚ ਨਹੀਂ ਦਾਖਲ ਹੋਣ ਦਿੱਤਾ ਜਾਵੇਗਾ| ਸਿਰਸਾ ਦੀ ਸੰਗਤ ਜੇਕਰ ਡੇਰੇ ਵਿਚ ਨਾਮ ਚਰਚਾ ਕਰਦੀ ਹੈ ਤਾਂ ਕੋਈ ਰੋਕ ਨਹੀਂ ਹੈ, ਪਰ ਭਾਰੀ ਗਿਣਤੀ ਵਿਚ ਡੇਰਾ ਪ੍ਰੇਮੀ ਇਕੱਠੇ ਨਹੀਂ ਹੋਣ ਦਿੱਤੇ ਜਾਣਗੇ|
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ – ਕੁੱਲ 56.20 ਫੀਸਦੀ ਹੋਈ ਵੋਟਿੰਗ
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ - ਕੁੱਲ 56.20 ਫੀਸਦੀ ਹੋਈ ਵੋਟਿੰਗ ਕਪੂਰਥਲਾ , 21 ਦਸੰਬਰ (ਵਿਸ਼ਵ...