ਜਲੰਧਰ,4ਸਤੰਬਰ(ਵਿਸ਼ਵਵਾਰਤਾ): ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਭੁਲੱਥ ਤੋਂ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਹਲਕਾ ਭੁਲੱਥ ਰਾਣਾ ਗੁਰਜੀਤ ਦੀ ਕੋਈ ਸ਼ਰਾਬ ਮਿੱਲ, ਖੰਡ ਮਿੱਲ ਜਾਂ ਜਗੀਰ ਨਹੀਂ ਹੈ ਜਿਸ ਨੂੰ ਕਿ ਉਹਆਪਣੀ ਮਰਜੀ ਨਾਲ ਕਿਸੇ ਨੂੰ ਵੀ ਠੇਕੇ ਉੱਪਰ ਦੇ ਦੇਵੇ। ਸ. ਖਹਿਰਾ ਅਨੁਸਾਰ ਸਿੱਕੀ ਹੋਰ ਕੁਝ ਨਾ ਹੋ ਕੇ ਖਡੂਰ ਸਾਹਿਬ ਦਾ ਭਗੋੜਾ ਹੈ ਜਿਸ ਨੂੰ ਕਿ ਭੁਲੱਥ ਦੇ ਗੈਰਤਮੰਦ ਲੋਕ ਕਦੇ ਵੀ ਪਰਵਾਨ ਨਹੀਂ ਕਰਨਗੇ।
ਸ. ਖਹਿਰਾ ਨੇ ਕਿਹਾ ਕਿ ਇਹ ਜੱਗ ਜਾਹਿਰ ਹੈ ਕਿ ਆਪਣੇ ਨੇਪਾਲੀ ਰਸੋਈਏ ਦੇ ਨਾਮ ਉੱਪਰ ਰੇਤ ਖੱਡਾਂ ਲੈਣ ਵਾਲਾ ਦਾਗੀ ਮੰਤਰੀ ਰਾਣਾ ਗੁਰਜੀਤ ਦੀ ਪਿਛਲੇ 15 ਸਾਲ ਤੋਂ ਹਲਕਾ ਭੁਲੱਥ ਦੀ ਅਕਾਲੀ ਆਗੂ ਬੀਬੀ ਜਗੀਰ ਕੋਰ ਨਾਲ ਪੂਰੀ ਗੰਢ ਤੁੱਪਹੈ। ਉਹਨਾਂ ਕਿਹਾ ਕਿ ਜਦ ਜੇਠ ਭਰਜਾਈ ਦੀ ਉਕਤ ਜੋੜੀ ਮਿਲ ਕੇ ਵੀ ਹਲਕਾ ਭੁਲੱਥ ਵਿੱਚ ਕਾਮਯਾਬ ਨਹੀਂ ਹੋ ਸਕੀ ਤਾਂ ਹੁਣ ਜਿੰਨੇ ਮਰਜੀ ਰਾਣੇ ਅਤੇ ਸਿੱਕੀ ਆ ਜਾਣ ਭੁਲੱਥ ਦੇ ਲੋਕ ਇੱਦਾ ਦੇ ਪ੍ਰਵਾਸੀ ਅਤੇ ਭਗੋੜੇ ਆਗੂਆਂ ਨੂੰ ਪ੍ਰਵਾਨ ਨਹੀਂ ਕਰਨਗੇ। ਸ.ਖਹਿਰਾ ਨੇ ਕਿਹਾ ਕਿ ਭਗੋੜੇ ਰਮਨਜੀਤ ਸਿੱੱਕੀ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਪਣਾ ਐਮ.ਐਲ.ਏ ਚੁਣਿਆ ਅਤੇ ਵਿਧਾਨ ਸਭਾ ਵਿੱਚ ਭੇਜਿਆ ਪਰੰਤੂ ਹੁਣ ਉਹ ਖਡੂਰ ਸਾਹਿਬ ਦੇ ਵਸਨੀਕਾਂ ਦੇ ਵਿਰੋਧ ਤੋਂ ਡਰਦਾ ਭੱਜ ਗਿਆ ਹੈ ਅਤੇ ਆਪਣੇਸਿਆਸੀ ਆਕਾ ਰਾਣਾ ਗੁਰਜੀਤ ਨੂੰ ਖੁਸ਼ ਕਰਨ ਲਈ ਭੁਲੱਥ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਸ. ਖਹਿਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਰਾਣਾ ਗੁਰਜੀਤ ਵੱਲੋਂ ਸਿੱਕੀ ਨੂੰ ਭੁਲੱਥ ਦਾ ਹਲਕਾ ਇੰਚਾਰਜ ਲਗਾਇਆ ਜਾਣਾ ਕੈਪਟਨ ਅਮਰਿੰਦਰ ਸਿੰਘ ਦੇ ਉਸ ਵੱਡੇ ਵਾਅਦੇ ਦੇ ਉਲਟ ਹੈ ਜਿਸ ਅਨੁਸਾਰ ਉਹਨਾਂ ਨੇ ਹਲਕਾ ਇੰਚਾਰਜ਼ ਪ੍ਰਥਾ ਨੂੰ ਖਤਮਕਰਨ ਦਾ ਵਾਅਦਾ ਕੀਤਾ ਸੀ। ਕੀ ਰਾਣਾ ਗੁਰਜੀਤ ਅਤੇ ਸਿੱਕੀ ਨੇ ਇਹ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਪੁੱਛੇ ਕੀਤੀ ਹੈ? ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਹੀ ਆਪਣੇ ਵਾਅਦਿਆਂ ਤੋਂ ਮੁਕਰ ਚੁੱਕੇ ਹਨ?
ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਭੁਲੱਥ ਵਿੱਚ ਕੋਈ ਅਧਾਰ ਨਹੀਂ ਹੈ। ਯਾਦ ਰਹੇ ਕਿ ਵਿਧਾਨ ਸਭਾ ਚੋਣਾਂ ਦੋਰਾਨ ਕਾਂਗਰਸ ਦਾ ਇੱਕ ਸਾਬਕਾ ਮੰਤਰੀ ਗੁਰਬਿੰਦਰ ਅਟਵਾਲ ਆਪਣੀ ਟਿਕਟ ਛੱਡ ਕੇ ਭੱਜ ਗਿਆ ਸੀ। ਇਸ ਉਪਰੰਤ ਇੱਕਸਾਬਕਾ ਅਕਾਲੀ ਨੂੰ ਕਾਂਗਰਸ ਟਿਕਟ ਦਿੱਤੀ ਗਈ ਜਿਸ ਨੂੰ ਕਿ ਮਹਿਜ 5900 ਵੋਟਾਂ ਮਿਲੀਆਂ ਅਤੇ ਬੁਰੀ ਤਰਾਂ ਨਾਲ ਜਮਾਨਤ ਜਬਤ ਹੋਈ। ਸਰਕਾਰ ਬਣਾਉਣ ਤੋਂ ਬਾਅਦ ਵੀ ਰਾਣਾ ਗੁਰਜੀਤ ਨੇ ਆਪਣੇ ਇੱਕ ਚੇਲੇ ਨੂੰ ਭੁਲੱਥ ਵਿੱਚ ਜਮਾਉਣ ਦੀ ਕੋਸ਼ਿਸ਼ ਕੀਤੀਜਿਸ ਵਿੱਚ ਕਿ ਰਾਣੇ ਨੂੰ ਮੂੰਹ ਦੀ ਖਾਣੀ ਪਈ ਅਤੇ ਇਹੋ ਹੀ ਹਸ਼ਰ ਸਿੱਕੀ ਦਾ ਹੋਵੇਗਾ ਕਿਉਂਕਿ ਭੁਲੱਥ ਹਲਕੇ ਦੇ ਲੋਕਾਂ ਨੂੰ ਮੋਕਾਪ੍ਰਸਤ ਅਤੇ ਲੋਭੀ ਇਨਸਾਨਾਂ ਦੀ ਪਹਿਚਾਨ ਕਰਨੀ ਚੰਗੀ ਤਰਾਂ ਨਾਲ ਆਉਂਦੀ ਹੈ।
ਖਹਿਰਾ ਨੇ ਕਿਹਾ ਕਿ ਜਿਥੇ ਰਾਣੇ ਅਤੇ ਸਿੱਕੀ ਸਿਰਫ ਆਪਣੇ ਸੋੜੇ ਸਿਆਸੀ ਲਾਹੇ ਲਈ ਭੁਲੱਥ ਆ ਰਹੇ ਹਨ ਉਥੇ ਹੀ ਉਹ ਅਤੇ ਉਹਨਾਂ ਦਾ ਪਰਿਵਾਰ ਨਾ ਸਿਰਫ ਪਿਛਲੇ 45 ਸਾਲ ਤੋਂ ਹਲਕੇ ਦੀ ਨਿਰੰਤਰ ਸੇਵਾ ਕਰ ਰਿਹਾ ਹੈ ਬਲਕਿ ਪੰਜਾਬ ਦੇਹਰ ਵਰਗ ਦੇ ਲੋਕਾਂ ਦੇ ਹੱਕ ਸੱਚ ਦੀ ਅਵਾਜ਼ ਉਠਾ ਰਿਹਾ ਹੈ।
ਉਹਨਾਂ ਕਿਹਾ ਕਿ ਉਕਤ ਕਾਂਗਰਸੀ ਆਗੂ ਹਲਕਾ ਭੁਲੱਥ ਦੇ ਲੋਕਾਂ ਨੂੰ ਡਰਾ ਧਮਕਾ ਰਹੇ ਹਨ ਅਤੇ ਨੰਬਰਦਾਰੀਆਂ ਆਦਿ ਦਾ ਲਾਲਚ ਦੇ ਰਹੇ ਹਨ। ਉਹਨਾਂ ਨੇ ਹਲਕਾ ਭੁਲੱਥ ਦੇ ਲੋਕਾਂ ਨੂੰ ਦੱਸਿਆ ਕਿ ਰਾਣਾ ਗੁਰਜੀਤ ਭੁਲੱਥ ਵਿੱਚ ਕਾਂਗਰਸ ਨੂੰ ਮਜਬੂਤਨਹੀਂ ਕਰ ਰਿਹਾ ਹੈ ਬਲਕਿ ਆਪਣੀ ਨਿੱਜੀ ਰੰਜਿਸ਼ ਕੱਢ ਰਿਹਾ ਹੈ ਕਿਉਂਕਿ ਸ. ਖਹਿਰਾ ਵੱਲੋਂ ਉਸ ਨੂੰ ਰੇਤ ਖੱਡਾ ਦੇ ਮਾਮਲੇ ਵਿੱਚ ਬੇਨਕਾਬ ਕਰਕੇ ਉਸ ਨੂੰ ਭ੍ਰਿਸ਼ਟ ਮਾਫੀਆ ਆਗੂ ਸਾਬਿਤ ਕਰ ਦਿੱਤਾ ਗਿਆ ਹੈ। ਅਖੀਰ ਉਹਨਾਂ ਨੇ ਭੁਲੱਥ ਦੇ ਵਾਸੀਆਂ ਨੂੰ ਅਪੀਲਕੀਤੀ ਕਿ ਉਹ ਅਜਿਹੇ ਮੋਕਾਪ੍ਰਸਤ ਅਤੇ ਸ਼ਾਤਿਰ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਇਹਨਾਂ ਦੀਆਂ ਲੂੰਬੜ ਚਾਲਾਂ ਵਿੱਚ ਨਾ ਆਉਣ ਅਤੇ ਹਲਕੇ ਅਤੇ ਪੰਜਾਬ ਦੀ ਤਰੱਕੀ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਵਿੱਚ ਸਾਥ ਦੇਣ।