ਮਾਲੇਰਕੋਟਲਾ, 1 ਜੂਨ – ਲੋਕ ਸਭਾ ਹਲਕੇ ਵਿੱਚ ਜਿਥੇ ਅਮਨ ਅਮਾਨ ਨਾਲ ਵੋਟ ਪ੍ਰਕਿਰਿਆ ਸ਼ੁਰੂ ਹੋਈ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇੰਤਜਾਮਾਂ ਦੀ ਹਰ ਖੇਤਰ ਸ਼ਲਾਘਾ ਹੋ ਰਹੀ ਹੈ। ਗਰਮੀ ਦੇ ਮੌਸਮ ਅਤੇ ਸਮੇਂ ਦੀ ਲੋੜ ਨੂੰ ਸਮਝਦਿਆਂ ਛਬੀਲਾਂ ਲਗਾਉਣ ਤੋਂ ਇਲਾਵਾ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਤਾਂ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਦੀਆਂ ਭਵਿੱਖ ਲਈ ਸੁਰੱਖਿਆ ਰੱਖਿਆ ਜਾ ਸਕੇ । ਪ੍ਰਸ਼ਾਸਨ ਵੱਲੋਂ ਗਰੀਨ ਬੂਥ ਵੀ ਸਥਾਪਤ ਕੀਤੇ ਗਏ, ਜਿਥੇ ਵੋਟਰਾਂ ਨੂੰ ਮੁਫ਼ਤ ਬੂਟੇ ਵੰਡੇ ਗਏ, ਤਾਂ ਜੋ ਵਾਤਾਵਰਣ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।
ਸਵੀਪ ਨੋਡਲ ਅਫ਼ਸਰ (ਕਾਲਜ) ਮੁਹੰਮਦ ਇਰਫ਼ਾਨ ਫਾਰੂਕੀ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸਾ ਤਹਿਤ ਲੋਕਤੰਤਰ ਦੇ ਤਿਉਹਾਰ ਨੂੰ ਯਾਦਗਾਰੀ ਬਣਾਉਣ ਲਈ ਸਵੀਪ ਗਤੀਵਿਧੀਆਂ ਤਹਿਤ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਪਹਿਲੀ ਵਾਰ “ਹਰ ਮਨੁੱਖ ਵੋਟ ਪਾਵੇ ਤੇ ਇੱਕ ਰੁੱਖ ਲਗਾਵੇ” ਦੇ ਸਲੋਗਨ ਅਧੀਨ ਦਿਵਿਆਂਗ , ਬਜੁਰਗ ਅਤੇ ਨੌਜਵਾਨਾਂ ਵੋਟਰਾਂ ਨੂੰ ਵੋਟ ਦੇ ਸਵਿੰਧਾਨਕ ਹੱਕ ਪ੍ਰਤੀ ਜਾਗਰੂਕ ਕਰਨ ਲਈ ਛਾਂਦਾਰ ਪੌਦੇ ਦੇ ਕੇ ਉਤਸ਼ਾਹਿਤ ਕਰਨ ਦਾ ਉਪਰਾਲਾ ਕੀਤਾ ਗਿਆ ।
ਇਸ ਮੌਕੇ ਅਸ਼ੋਕ ਸਿੰਗਲਾ ਨੇ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਬੂਟਿਆਂ ਦੀਆਂ ਮਜ਼ਬੂਤ ਜੜ੍ਹਾਂ ਵੋਟਾਂ ਅਤੇ ਸ਼ੁੱਧ ਵਾਤਾਵਰਨ ਲਈ ਜ਼ਰੂਰੀ ਹਨ। ਜਿਸ ਤਰ੍ਹਾਂ ਵੋਟ ਪਾਉਣਾ ਹਰ ਕਿਸੇ ਦਾ ਸੰਵਿਧਾਨਕ ਅਧਿਕਾਰ ਹੈ, ਉਸੇ ਤਰ੍ਹਾਂ ਵਾਤਾਵਰਣ ਦੀ ਸੰਭਾਲ ਕਰਨਾ ਸਾਡੀ ਮੁੱਖ ਜ਼ਿੰਮੇਵਾਰੀ ਹੈ। ਇਸ ਲਈ, ਆਓ, ਆਉਣ ਵਾਲੀ ਪੀੜ੍ਹੀ ਨੂੰ ਜੀਵਨ ਦਾ ਅਨੋਖਾ ਅੰਮ੍ਰਿਤ ਪ੍ਰਦਾਨ ਕਰਨ ਲਈ ਅਤੇ ਕੁਦਰਤ ਦੇ ਫੁੱਲਾਂ, ਫਲਾਂ ਅਤੇ ਪੌਦਿਆਂ ਦਾ ਕਦੇ ਨਾ ਖਤਮ ਹੋਣ ਵਾਲਾ ਖਜ਼ਾਨਾ ਦੇਣ ਲਈ ਇੱਕਮੁੱਠ ਹੋ ਕੇ ਅੱਗੇ ਵਧੀਏ। ਇਸ ਮੌਕੇ ਡਾ: ਜੈਨ ਨੇ ਕਿਹਾ ਕਿ ਹਰ ਦੁੱਖ-ਸੁੱਖ ਵਿਚ ਬੱਚਿਆਂ ਅਤੇ ਬਜ਼ੁਰਗਾਂ ਦੇ ਨਾਂ ‘ਤੇ ਇਕ ਬੂਟਾ ਲਗਾ ਕੇ ਵਾਤਾਵਰਨ ਨੂੰ ਬਚਾਓ ਅਤੇ “ਹਰ ਮਨੁੱਖ ਵੋਟ ਪਾਵੇ ਤੇ ਇੱਕ ਰੁੱਖ ਲਗਾਵੇ” ਤਹਿਤ ਧਰਤੀ ਮਾਂ ਦਾ ਕਰਜ਼ਾ ਚੁਕਾਵੇ |