ਪੰਜਾਬ ਕਾਂਗਰਸ ਪਾਰਟੀ ਦੇ ਕਲੇਸ਼ ਵਿਚਾਲੇ ਮੁਲਾਕਾਤਾਂ ਦਾ ਦੌਰ ਜਾਰੀ
ਹਰੀਸ਼ ਰਾਵਤ ਨੂੰ ਮਿਲਣ ਚੰਡੀਗੜ੍ਹ ਪਹੁੰਚੇ ਕਈ ਮੰਤਰੀ ਤੇ ਵਿਧਾਇਕ
ਚੰਡੀਗੜ੍ਹ,2 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਕੱਲ੍ਹ ਤੋਂ ਚੰਡੀਗੜ੍ਹ ਵਿੱਚ ਹਨ । ਇਸ ਵਿਚਾਲੇ ਉਹਨਾਂ ਨੇ ਕੱਲ੍ਹ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ,ਜਿਸ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਦੀਆਂ ਕਿਆਸਰਾਈਆਂ ਲੱਗ ਰਹੀਆਂ ਹਨ ਅਤੇ ਕੁੱਝ ਮੰਤਰੀਆਂ ਦੀ ਮੰਤਰੀ ਮੰਡਲ ਵਿੱਚੋਂ ਛੁੱਟੀ ਕੀਤੇ ਜਾਣ ਦੀਆਂ ਵੀ ਅਫਵਾਹਾਂ ਹਨ।
ਇਸ ਵਿਚਾਲੇ ਹੀ ਅੱਜ ਚੰਡੀਗੜ੍ਹ ਵਿਖੇ ਹਰੀਸ਼ ਰਾਵਤ ਨੂੰ ਮਿਲਣ ਲਈ ਕਈ ਮੰਤਰੀ ਤੇ ਵਿਧਾਇਕ ਪਹੁੰਚੇ।ਜਿਨ੍ਹਾਂ ਵਿੱਚ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਪਵਨ ਗੋਇਲ ਤੋਂ ਇਲਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ,ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ,ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਸਤਿਕਾਰ ਕੌਰ ਸ਼ਾਮਿਲ ਹਨ।