ਹਰਿਆਣੇ ਵਿੱਚ ਇੱਕ ਵਾਰ ਫਿਰ ਦਿਨ-ਦਿਹਾੜੇ ਪਹਿਲਵਾਨ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ
ਚੰਡੀਗੜ੍ਹ,25ਮਈ (ਵਿਸ਼ਵ ਵਾਰਤਾ) ਹਰਿਆਣਾ ਵਿੱਚ ਹਿੰਸਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪਹਿਲਵਾਨਾਂ ਨੂੰ ਪਿਛਲੇ ਦਿਨਾਂ ਤੋਂ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਰਿਆਣਾ ਦੇ ਰੋਹਤਕ ਦੇ ਵੈਸ਼ਯ ਸੰਸਥਾ ਦੇ ਮਹਾਰਾਜਾ ਅਗਰਸੈਨ ਸਟੇਡੀਅਮ ਵਿਖੇ ਅਖਾੜੇ ‘ਤੇ ਇਕ 27 ਸਾਲਾ ਪਹਿਲਵਾਨ ਅੰਕੁਸ਼ ਨੂੰ ਸ਼ਾਮ ਨੂੰ 2 ਬਾਈਕ ਸਵਾਰ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ। ਦੇਰ ਰਾਤ ਤੱਕ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਸੀ ਪਰ ਹਮਲਾਵਰਾਂ ਦਾ ਸੁਰਾਗ ਨਹੀਂ ਮਿਲ ਸਕਿਆ।