ਹਰਿਆਣਾ ਸਰਕਾਰ 8 ਲੱਖ ਵਿਦਿਆਰਥੀਆਂ ਨੂੰ ਪੜਾਈ ਦੇ ਲਈ ਦਵੇਗੀ ਟੈਬ
ਚੰਡੀਗੜ੍ਹ, 6ਜਨਵਰੀ(ਵਿਸ਼ਵ ਵਾਰਤਾ)-ਹਰਿਆਣਾ ਸਰਕਾਰ ਨੇ ਅਗਲੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਕਲਾਸ 8 ਵੀਂ ਤੋਂ 12ਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਟੈਬਲੇਟ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਿੱਖਿਆ ਸਮੱਗਰੀ ਅਤੇ ਪਾਠ-ਪੁਸਤਕਾਂ ਨਾਲ ਪ੍ਰੀ-ਲਾਡਿਡ ਕੰਟੇਟ ਦੇ ਨਾਲ 8.20 ਲੱਖ ਟੈਬ ਦਿੱਤੇ ਜਾਣਗੇ। ਇਸ ਨਾਲ ਬੱਚੇ ਬਾਹਰ ਜਾਂ ਘਰ ਤੋਂ ਆਨਲਾਈਨ ਪੜ੍ਹਾਈ ਕਰ ਸਕਣਗੇ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਇਥੇ ਸਕੂਲ ਸਿੱਖਿਆ ਵਿਭਾਗ ਦੀ ਇਕ ਬੈਠਕ ਦੀ ਅਗਵਾਈ ਕਰ ਰਹੇ ਹਨ। ਬੈਠਕ ਵਿੱਚ ਮੁੱਖ ਮੰਤਰੀ ਨੇ ਟੈਬ ਦੇਣ ਦੀ ਤਿਆਰੀਆਂ ਦੀ ਸਮੀਖਿਆ ਕੀਤੀ ਹੈ।
ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਹ ਟੈਬ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਤਰ੍ਹਾਂ ਜਾਰੀ ਕੀਤੇ ਜਾਣਗੇ , ਜਿਨ੍ਹਾਂ ਨੂੰ ਵਿਦਿਆਰਥੀ 10ਵੀਂ ਅਤੇ 12ਵੀਂ ਦੀ ਪਰੀਖਿਆ ਤੋਂ ਬਾਅਦ ਵਾਪਸ ਕਰਨਗੇ।
ਬੈਠਕ ਵਿੱਚ ਦੱਸਿਆ ਗਿਆ ਹੈ ਕਿ ਇਸ ਟੈਬ ਦੇ ਉਚਿਤ ਉਪਯੋਗ ਨੂੰ ਨਿਸ਼ਚਿਤ ਕਰਨ ਦੇ ਉਦੇਸ਼ ਨਾਲ ਟੈਬ ਵਿਚ ਮੋਬਾਇਲ ਡਿਵਾਇਸ ਪ੍ਰਬੰਧਨ ਅਪਲੋਡ ਕੀਤਾ ਜਾਵੇਗਾ। ਐਮਡੀਐਮ ਹਰੇਕ ਵਿਦਿਆਰਥੀ ਦੇ ਡਿਵਾਇਸ ਉਪਯੋਗ, ਲਾਗ-ਇਨ ਨਾਲ ਕਰਨੇ ਵਾਲਿਆਂ ਦੀ ਡਿਵਾਇਸ ਦੀ ਟਰੈਕਿੰਗ ਰੱਖੇਗਾ ਅਤੇ ਟੈਬ ਦੀ ਵਿਕਰੀ ਦੇ ਖਿਲਾਫ ਨਿਗਰਾਨੀ ਵੀ ਸੁਨਿਸ਼ਚਿਤ ਕਰੇਗਾ। ਵਿਦਿਆਰਥੀ ਇਸ ਟੈਬ ਦਾ ਇਸਤੇਮਾਲ ਸਿਰਫ ਆਪਣੀ ਪੜਾਈ ਦੇ ਲਈ ਹੀ ਕਰਨਗੇ ਉਹ ਹੋਰ ਕਿਸੇ ਵੀ ਵੈਬਸਾਇਟ ਦਾ ਪ੍ਰਯੋਗ ਨਹੀਂ ਕਰ ਸਕਣਗੇ ਅਤੇ ਨਾ ਹੀ ਕੋਈ ਹੋਰ ਸਮੱਗਰੀ ਨੂੰ ਡਾਊਨਲੋਡ ਕਰ ਸਕਣਗੇ।