ਕੋਰੋਨਾ ਦੀ ਰਫਤਾਰ ਘਟਣੀ ਸ਼ੁਰੂ
ਹਰਿਆਣਾ ਸਰਕਾਰ ਨੇ ਲਿਆ ਸਕੂਲ ਖੋਲ੍ਹਣ ਦਾ ਫੈਸਲਾ
ਚੰਡੀਗੜ੍ਹ,10 ਜੁਲਾਈ(ਵਿਸ਼ਵ ਵਾਰਤਾ) ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਘਟਣੀ ਸ਼ੁਰੂ ਹੋ ਗਈ ਹੈ।ਜਿਸ ਦੇ ਮੱਦੇਨਜ਼ਰ ਹਰਿਆਣਾ ਦੀ ਖੱਟੜ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ 16 ਜੁਲਾਈ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਦੇ ਸਕੂਲ ਸਮਾਜਿਕ ਦੂਰੀਆਂ ਦੇ ਨਿਯਮਾਂ ਨਾਲ ਖੋਲ੍ਹ ਦਿੱਤੇ ਜਾਣਗੇ । ਇਸ ਦੀ ਜਾਣਕਾਰੀ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਦਿੱਤੀ।ਉਹਨਾਂ ਇਹ ਵੀ ਕਿਹਾ ਕਿ ਜੇਕਰ ਸਥਿਤੀ ਸਾਧਾਰਣ ਹੀ ਰਹਿੰਦੀ ਹੈ ਤਾਂ ਹੋਰ ਜਮਾਤਾਂ ਲਈ ਵੀ ਫੈਸਲਾ ਜਲਦ ਲਿਆ ਜਾ ਸਕਦਾ ਹੈ।