ਚੰਡੀਗੜ, 12 ਮਾਰਚ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈ.ਏ.ਐਸ. ਅਤੇ 7 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਪ੍ਰਦੀਪ ਦਹਿਯਾ, ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਧਿਕਾਰੀ, ਡੀ.ਆਰ.ਡੀ.ਏ., ਚਰਖੀ ਦਾਦਰੀ ਅਤੇ ਸਕੱਤਰ, ਆਰ.ਟੀ.ਏ., ਚਰਖੀ ਦਾਰਦੀ ਨੂੰ ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਧਿਕਾਰੀ,ਡੀ.ਆਰ.ਡੀ.ਏ., ਰਿਵਾੜੀ ਅਤੇ ਸਕੱਤਰ, ਆਰ.ਟੀ.ਏ., ਰਿਵਾੜੀ ਨਿਯੁਕਤ ਕੀਤਾ ਹੈ।
ਨਿਯੁਕਤੀ ਦੀ ਉਡੀਕ ਕਰ ਰਹੇ ਯਸ਼ੇਂਦਰ ਸਿੰਘ ਨੂੰ ਕਮਿਸ਼ਨਰ, ਗੁਰੂਗ੍ਰਾਮ ਮੰਡਲ, ਗੁਰੂਗ੍ਰਾਮ ਦੇ ਦਫਤਰ ਵਿਚ ਓ.ਐਸ.ਡੀ. ਲਗਾਇਆ ਹੈ, ਜਦੋਂ ਕਿ ਮਨੋਜ ਕੁਮਾਰ, ਓ.ਐਸ.ਡੀ., ਕਮਿਸ਼ਨਰ, ਗੁਰੂਗ੍ਰਾਮ ਮੰਡਲ, ਗੁਰੂਗ੍ਰਾਮ ਦਫਤਰ ਨੂੰ ਹਰਿਆਣਾਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਗੁਰੂਗ੍ਰਾਮ ਦਾ ਜੋਨਲ ਪ੍ਰਸ਼ਾਸਕ ਲਗਾਇਆ ਹੈ।
ਰਾਮ ਕੁਮਾਰ ਸਿੰਘ, ਜੋਨਲ ਪ੍ਰਸ਼ਾਸਕ, ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਗੁਰੂਗ੍ਰਾਮ ਨੂੰ ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਧਿਕਾਰੀ, ਡੀ.ਆਰ.ਡੀ.ਏ., ਗੁਰੂਗ੍ਰਾਮ ਅਤੇ ਸਕੱਤਰ, ਆਰ.ਟੀ.ਏ., ਗੁਰੂਗ੍ਰਾਮ ਲਗਾਇਆਹੈ।
ਜਗਦੀਪ ਢਾਂਡਾ, ਸੰਪਦਾ ਅਧਿਕਾਰੀ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਪੰਚਕੂਲਾ ਨੂੰ ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਫੰਡਰੇਸ਼ਨ ਲਿਮਟਿਡ, ਪੰਚਕੂਲਾ ਦਾ ਸੀ.ਏ.ਓ. ਲਗਾਇਆ ਹੈ, ਜਦੋਂ ਕਿ ਸਤੀਸ਼ ਕੁਮਾਰ ਸਿੰਗਲਾ ਨੂੰ ਸੀ.ਏ.ਓ.,ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਫੰਡਰੇਸ਼ਨ ਲਿਮਟਿਡ, ਪੰਚਕੂਲਾ ਨੂੰ ਸਕੱਤਰ, ਹੈਫੇਡ ਪੰਚਕੂਲਾ ਲਗਾਇਆ ਹੈ।
ਦਲਬੀਰ ਸਿੰਘ, ਜਨਰਲ ਮੈਨੇਜਰ, ਹਰਿਆਣਾ ਰੋਡੇਵਜ, ਗੁਰੂਗ੍ਰਾਮ ਨੂੰ ਉਪ ਮੰਡਲ ਅਧਿਕਾਰੀ (ਸਿਵਲ), ਮਹਿਮ ਲਗਾਇਆ ਹੈ। ਇਸ ਦੇ ਨਾਲ ਹੀ, ਉਨਾਂ ਨੂੰ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਰੋਹਤਕ ਦਾ ਵਾਧੂ ਕਾਰਜਭਾਰ ਵੀਸੌਂਪਿਆ ਹੈ। ਸੁਸ੍ਰੀ ਚਿਨਾਰ, ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਗੁਰੂਗ੍ਰਾਮ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ, ਗੁਰੂਗ੍ਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਾਧੂ ਕਾਰਜਭਾਰ ਵੀਸੌਂਪਿਆ ਹੈ।
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...