ਹਰਿਆਣਾ ਵਿੱਚ ਕੋਰੋਨਾ ਦਾ ਪ੍ਰਭਾਵ ਤੇਜ਼ੀ ਨਾਲ ਵੱਧਦਾ ਹੋਇਆ
48 ਘੰਟੇ ਵਿੱਚ 1975 ਨਵੇਂ ਪਾਜ਼ੀਟਿਵ ਕੇਸ ਮਿਲੇ
6 ਮਰੀਜਾਂ ਦੀ ਮੌਤ
ਦਿੱਲੀ, 31 ਮਾਰਚ(ਵਿਸ਼ਵ ਵਾਰਤਾ)- ਹਰਿਆਣਾ ਵਿਚ ਕੋਰੋਨਾ ਪ੍ਰਭਾਵ ਦੀ ਗਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਰਿਕਵਰੀ ਦਰ ਘੱਟ ਰਹੀ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ ਦੋ ਦਿਨ ਵਿੱਚ 1975 ਨਵੇਂ ਮਾਮਲੇ ਸਾਹਮਣੇ ਆਏ ਹਨ। 6 ਮਰੀਜਾਂ ਦੀ ਮੌਤ ਹੋ ਗਈ ਹੈ ਅਤੇ ਗੰਭੀਰ ਮਰੀਜਾਂ ਦੀ ਸੰਖਿਆ 150 ਤੱਕ ਪਹੁੰਚ ਗਈ ਹੈ। ਕੋਰੋਨਾ ਪ੍ਰਭਾਵ ਦੀ ਰਫਤਾਰ ਲਗਾਤਾਰ ਵੱਧ ਰਹੀ ਹੈ।