ਹਰਿਆਣਾ ਵਿੱਚ ਕੋਰੋਨਾ ਦਾ ਕਹਿਰ ਜਾਰੀ
24 ਘੰਟਿਆਂ ਵਿੱਚ 6 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ
20 ਤੋਂ ਜ਼ਿਆਦਾ ਮਰੀਜਾਂ ਦੀ ਮੌਤ
ਚੰਡੀਗੜ੍ਹ, 17 ਅਪ੍ਰੈਲ(ਵਿਸ਼ਵ ਵਾਰਤਾ)- ਹਰਿਆਣਾ ਵਿੱਚ ਕੋਰੋਨਾ ਦਾ ਪ੍ਰਭਾਵ ਬੇਕਾਬੂ ਹੁੰਦਾ ਜਾ ਰਿਹਾ ਹੈ। ਪਿਛਲੇ 24 ਘੰਟੇ ਵਿੱਚ 6277 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ 24 ਮਰੀਜਾਂ ਦੀ ਮੌਤ ਹੋ ਗਈ। ਪਹਿਲੀ ਵਾਰ ਗੰਭੀਰ ਮਰੀਜਾਂ ਦੀ ਸੰਖਿਆ ਦਾ ਅੰਕੜਾ 500 ਤੋਂ ਪਾਰ ਪਹੁੰਚ ਗਿਆ ਹੈ। 415 ਲੋਕਾਂ ਨੂੰ ਆਕਸੀਜ਼ਨ ਅਤੇ 88 ਮਰੀਜਾਂ ਨੂੰ ਵੈਂਟੀਲੇਟਰ ਸੇਵਾ ਦਿੱਤੀ ਗਈ ਹੈ।