ਹਰਿਆਣਾ ਵਿੱਚ ਕੋਰੋਨਾ ਕਾਰਨ ਹਾਲਾਤ ਵਿਗੜੇ
24 ਘੰਟਿਆਂ ਵਿੱਚ 140 ਦੀ ਹੋਈ ਮੌਤ
ਇਕ ਦਿਨ ਵਿਚ 13293 ਲੋਕ ਕੋਰੋਨਾ ਨੂੰ ਹਰਾ ਕੇ ਘਰ ਪਰਤੇ
ਚੰਡੀਗੜ੍ਹ, 4 ਮਈ (ਵਿਸ਼ਵ ਵਾਰਤਾ) ਹਰਿਆਣਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 12855 ਨਵੇਂ ਮਾਮਲੇ ਸਾਹਮਣੇ ਆਏ ਅਤੇ 140 ਮਰੀਜਾਂ ਦੀ ਮੌਤ ਹੋ ਗਈ। ਇਹ ਰਾਹਤ ਦੀ ਗੱਲ ਹੈ ਕਿ ਇਕ ਦਿਨ ਵਿਚ 13293 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਅਤੇ ਹਸਪਤਾਲਾਂ ਤੋਂ ਆਪਣੇ ਘਰਾਂ ਨੂੰ ਪਰਤ ਆਏ ਪਰ ਚਿੰਤਾ ਇਹ ਹੈ ਕਿ 1425 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿਚੋਂ 1209 ਆਕਸੀਜਨ ਅਤੇ 216 ਵੈਂਟੀਲੇਟਰ ਦੀ ਸਹਾਇਤਾ ਉੱਤੇ ਹਨ।