ਹਰਿਆਣਾ ਵਿੱਚ ਕਈ ਥਾਵਾਂ ਤੇ ਲਾਗੂ ਹੋਈ ਧਾਰਾ-144
ਦਿੱਲੀ, 26 ਨਵੰਬਰ (ਵਿਸ਼ਵ ਵਾਰਤਾ)- ਕਿਸਾਨਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਕਈ ਥਾਵਾਂ ਤੇ ਧਾਰਾ -144 ਲਗਾ ਦਿੱਤੀ ਹੈ। ਹਰਿਆਣਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਹੈ ਕਿ 26 ਅਤੇ 27 ਨਵੰਬਰ ਨੂੰ ਹਰਿਆਣਾ ਤੋਂ ਪੰਜਾਬ ਦੇ ਲਈ ਬੱਸ ਸੇਵਾ ਬੰਦ ਕਰ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਹਰਿਆਣਾ ਆਉਣ ਵਾਲੀ ਬੱਸ ਸੇਵਾ ਨੂੰ ਵੀ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ,ਤਾਂ ਕਿ ਪੰਜਾਬ ਦੇ ਕਿਸਾਨ ਦਿੱਲੀ ਵੱਲ ਨਾ ਜਾ ਸਕਣ। ਪਰ ਕਿਸਾਨਾਂ ਦੇ ਵੱਡੇ ਜੱਥੇ ਪੰਜਾਬ ਤੋਂ ਦਿੱਲੀ ਵੱਲ ਕੂਚ ਕਰ ਰਹੇ ਹਨ।