ਹਰਿਆਣਾ ਵਿੱਚ ਇੰਨਕਮ ਟੈਕਸ ਵਿਭਾਗ ਦੀ ਛਾਪੇਮਾਰੀ
ਨਾਮੀ ਵਪਾਰੀ ਦੇ ਵੱਖ ਵੱਖ ਟਿਕਾਣਿਆਂ ਤੇ ਮਾਰਿਆ ਛਾਪਾ
ਚੰਡੀਗੜ੍ਹ,23 ਫਰਵਰੀ(ਵਿਸ਼ਵ ਵਾਰਤਾ)-ਹਰਿਆਣਾ ਤੋਂ ਇਸ ਵਕ਼ਤ ਇਨਕਮ ਟੈਕਸ ਡਿਪਾਰਟਮੈਂਟ ਦੁਆਰਾ ਵੱਡੇ ਪੱਧਰ ‘ਤੇ ਛਾਪੇਮਾਰੀ (ਹਰਿਆਣਾ ਇਨਕਮ ਟੈਕਸ ਰੇਡ) ਦੀ ਖਬਰ ਸਾਹਮਣੇ ਆ ਰਹੀ ਹੈ | ਜਾਣਕਾਰੀ ਅਨੁਸਾਰ ਇਨਕਾਮ ਟੈਕਸ ਡਿਪਾਰਟਮੈਂਟ ਦੀਆਂ ਟੀਮਾਂ ਵੱਲੋਂ ਸੋਨੀਪੱਤ ਦੇ ਇੱਕ ਨਾਮੀ ਵਪਾਰੀ ਦੇ ਟਿਕਾਣਿਆਂ ਤੇ ਲਗਾਤਾਰ ਛਾਪੇਮਾਰੀ ਕੀਤੀ ਗਈ ਹੈ।
ਹੋਰ ਮਿਲੀ ਜਾਣਕਾਰੀ ਦੇ ਅਨੁਸਾਰ, ਇਨਕਮ ਟੈਕਸ ਦੀਆਂ ਟੀਮਾਂ ਨੇ ਸਵੇਰੇ 7 ਵਜੇ ਤੋਂ ਹੀ ਕਈ ਸਥਾਨਾਂ ‘ਤੇ ਛਾਪੇਮਾਰੀ ਕੀਤੀ ਹੈ ਅਤੇ ਨਾਲ ਹੀ ਸੰਬੰਧਿਤ ਵਪਾਰੀ ਦੇ ਕਰੀਬੀਆਂ ਕੋਲੋਂ ਵੀ ਪੁੱਛਗਿੱਛ ਜਾਰੀ ਹੈ।