ਹਰਿਆਣਾ ਵਿੱਚ ਅੱਜ ਸਾਰੇ ਪੈਟਰੋਲ ਪੰਪ ਬੰਦ
ਮੰਗਾਂ ਨਾ ਮੰਨੇ ਜਾਣ ਤੇ ਡੀਲਰ ਐਸੋਸਿਏਸ਼ਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਵਧਾਉਣ ਦਾ ਐਲਾਨ
ਚੰਡੀਗੜ੍ਹ,15 ਨਵੰਬਰ(ਵਿਸ਼ਵ ਵਾਰਤਾ) ਹਰਿਆਣਾ ਵਿੱਚ ਅੱਜ ਪੈਟਰੋਲ ਪੰਪਾਂ ਦੀ ਹੜਤਾਲ ਹੈ। ਇਹ ਹੜਤਾਲ 24 ਘੰਟਿਆਂ ਲਈ ਹੈ। ਜੋ ਕੱਲ੍ਹ ਸਵੇਰੇ 6 ਵਜੇ ਤੱਕ ਜਾਰੀ ਰਹੇਗੀ। ਪੈਟਰੋਲ ਡੀਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣਗੇ।