ਹਰਿਆਣਾ ਲੋਕ ਸਭਾ ਚੋਣ: ਦੁਪਹਿਰ 12.45 ਵਜੇ ਤੱਕ 30.5% ਵੋਟਿੰਗ
ਚੰਡੀਗੜ੍ਹ, 25 ਮਈ (ਵਿਸ਼ਵ ਵਾਰਤਾ):ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਅਤੇ ਕਰਨਾਲ ਉਪ ਚੋਣ ਦੀ ਕਿਸਮਤ ਅੱਜ ਈਵੀਐਮ ਵਿੱਚ ਸੀਲ ਹੋ ਜਾਵੇਗੀ। ਦੋ ਕਰੋੜ 76 ਹਜ਼ਾਰ 768 ਵੋਟਰ 223 ਉਮੀਦਵਾਰਾਂ ਵਿੱਚੋਂ ਆਪਣਾ ਪ੍ਰਤੀਨਿਧੀ ਚੁਣਨਗੇ। ਸੂਬੇ ਦੇ 20,031 ਪੋਲਿੰਗ ਕੇਂਦਰਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।
ਸੂਬੇ ‘ਚ ਦੁਪਹਿਰ 12.45 ਵਜੇ ਤੱਕ 30.5 ਫੀਸਦੀ ਵੋਟਿੰਗ ਹੋਈ।
ਸੂਬੇ ਦੀਆਂ ਇਨ੍ਹਾਂ ਸੀਟਾਂ ‘ਤੇ ਦੁਪਹਿਰ ਤੱਕ ਇਹ ਵੋਟਿੰਗ ਸੀ
ਅੰਬਾਲਾ 31.7
ਫਰੀਦਾਬਾਦ 25.7
ਗੁਰੂਗ੍ਰਾਮ 29.0
ਹਿਸਾਰ 32.7
ਕਰਨਾਲ 29.8
ਕੁਰੂਕਸ਼ੇਤਰ 33.5
ਮਹਿੰਦਰਗੜ੍ਹ-ਭਿਵਾਨੀ 33.3
ਰੋਹਤਕ 28.3
ਸਿਰਸਾ 32.6
ਸੋਨੀਪਤ 29.9
ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਦਾ ਦਿਹਾਂਤ
ਗੁਰੂਗ੍ਰਾਮ ਦੇ ਬਾਦਸ਼ਾਹਪੁਰ ਵਿਧਾਨ ਸਭਾ ਤੋਂ ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਵੇਰੇ 10.30 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।