ਹਰਿਆਣਾ ਬਣਿਆ ਬਾਜਰੇ ਨੂੰ ਭਾਵਾਂਤਰ ਭਰਪਾਈ ਯੋਜਨਾ ਵਿੱਚ ਸ਼ਾਮਿਲ ਕਰਨ ਵਾਲਾ ਪਹਿਲਾ ਸੂਬਾ
ਚੰਡੀਗੜ੍ਹ, 28 ਸਤੰਬਰ (ਵਿਸ਼ਵ ਵਾਰਤਾ ) – ਹਰਿਆਣਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੇ ਹਿੱਤ ਵਿਚ ਇਸ ਖਰੀਫ ਸੀਜਨ ਨਾਲ ਬਾਜਰੇ ਦੀ ਉਪਜ ਨੂੰ ਵੀ ਭਾਵਾਂਤਰ ਭਰਪਾਈ ਯੋਜਨਾ ਵਿਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਇਹ ਯੋਜਨਾ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ। ਇਸ ਤੋਂ ਪਹਿਲਾਂ, ਹਰਿਆਣਾ ਵਿਚ ਬਾਗਬਾਨੀ ਫਸਲਾਂ ਦੇ ਲਈ ਵੀ ਭਾਵਾਂਤਰ ਭਰਪਾਈ ਯੋਜਨਾ ਲਾਗੂ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ਵਿਚ 21 ਬਾਗਬਾਨੀ ਫਸਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਬਾਜਰੇ ਦੀ ਖਰੀਦ ਦੇ ਬਾਰੇ ਵਿਚ ਹੇਠਾਂ ਲਿਖੇ ਫੈਸਲੇ ਲਏ ਗਏ ਹਨ :-
1) ਬਾਜਰੇ ਦੇ ਔਸਤ ਬਾਜਾਰ ਭਾਅ ਤੇ ਐਮਐਸਪੀ ਦੇ ਅੰਤਰ ਨੂੰ ਭਾਵਾਂਤਰ ਮੰਨਦੇ ਹੋਏ ਮੇਰੀ ਫਸਲ੍ਰਮੇਰਾ ਬਿਊਰਾ ਪੋਰਟਲ ਤੇ ਰਜਿਸਟਰਡ ਕਿਸਾਨਾਂ ਦੀ ਫਸਲ ਦੇ ਤਸਦੀਕ ਬਾਅਦ ਸਹੀ ਪਾਏ ਗਏ ਕਿਸਾਨਾਂ ਨੂੰ ਐਸਤਨ ਉਪਜ ਤੇ 600 ਰੁਪਏ ਪ੍ਰਤੀ ਕੁਇੰਟਲ ਭਾਵਾਂਤਰ ਦਿੱਤਾ ਜਾਵੇਗਾ।
2) ਬਾਜਰੇ ਦੇ ਲਈ ਘੱਟੋ ਘੱਟ ਸਹਾਇਕ ਮੁੱਲ 2250 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ, ਜਦੋਂ ਕਿ ਗੁਆਂਢੀ ਸੂਬਿਆਂ ਰਾਜਸਤਾਨ,ਅਤੇ ਪੰਜਾਬ ਨੇ ਇਸ ਵਾਰ ਵੀ ਬਾਜਰੇ ਦਾ ਕੋਈ ਐਮਐਸਪੀ ਐਲਾਨ ਨਹੀਂ ਕੀਤਾ ਹੈ ਅਤੇ ਲਗਦਾ ਹੈ ਕਿ ਉਹ ਪਹਿਲਾਂ ਦੀ ਤਰ੍ਹਾ ਇਸ ਵਾਰ ਵੀ ਬਾਜਰੇ ਦੀ ਖਰੀਦ ਨਹੀਂ ਕਰਣਗੇ।
9) ਅਜਿਹੇ ਵਿਚ ਇੰਨ੍ਹਾਂ ਸੂਬਿਆਂ ਤੋਂ ਬਾਜਰਾ ਹਰਿਆਣਾ ਵਿਚ ਵਿਕਨ ਦੇ ਲਈ ਆਉਣ ਵਾਲੀਆਂ ਆਸ਼ੰਕਾਵਾਂ ਹਨ। ਇਸ ਲਈ ਹਰਿਆਣਾ ਸੂਬਾ ਦੇ ਉਨ੍ਹਾਂ ਕਿਸਾਨਾਂ ਦਾ ਹੀ ਬਾਜਰਾ ਖਰੀਦਣ ਦੇ ਲਈ ਭਾਵਾਂਤਰ ਤੇ ਭਰਪਾਈ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੇ ਮੇਰੀ ਫਸਲ੍ਰਮੇਰਾ ਬਿਊਰਾ ਪੋਰਟਲ ਤੇ ਰਜਿਸਟ੍ਰੇਸ਼ ਕਰਵਾਇਆ ਹੈ। ਉਪਜ ਭਾਅ ਨੂੰ ਮੇਨਟੇਨ ਕਰਨ ਲਈ ਬਾਜਾਰ ਭਾਅ ਤੇ 25 ਫੀਸਦੀ ਉਪਜ ਸਰਕਾਰੀ ਏਜੰਸੀ ਖਰੀਦੇਗੀ।
4) ਖਰੀਫ -ਸੀਜਨ 2021 ਵਿਜ ਬਾਜਰੇ ਦੇ ਲਈ 2 ਲੱਖ 71 ਹਜਾਰ ਕਿਸਾਨਾਂ ਨੇ ਮੇਰੀ ਫਸਲ੍ਰਮੇਰਾ ਬਿਊਰਾ ਪੋਰਟਲ ਤੇ ਰਜਿਸਟ੍ਰੇਸ਼ਣ ਕਰਵਾਇਆ ਹੈ। ਇਸ ਵਿੱਚੋਂ ਲਗਭਗ 8 ਲੱਖ 65 ਹਜਾਰ ਏਕੜ ਜਮੀਨ ਦੀ ਤਸਦੀਕ ਹੋਈ ਹੈ। ਖਰੀਦ ਸ਼ੁਰੂ ਹੁੰਦੇ ਹੀ ਕਿਸਾਨਾਂ ਦੇ ਖਾਤਿਆਂ ਵਿਚ ਡੀਬੀਟੀ ਰਾਹੀਂ 600 ਰੁਪਏ ਪ੍ਰਤੀ ਕੁਇੰਟਲ ਭਾਵਾਂਤਰ ਅਤੇ ਔਸਤ ਉਪਜ ਦੇ ਅਨੁਸਾਰ ਭੁਗਤਾਨ ਕਰ ਦਿੱਤਾ ਜਾਵੇਗਾ। ਇਹ ਭੁਗਤਾਨ ਮੇਰੀ ਫਸਲ੍ਰਮੇਰਾ ਬਿਊਰਾ ਪੋਰਟਲ ਤੇ ਤਸਦੀਕ ਕਿਸਾਨਾਂ ਨੂੰ ਹੀ ਕੀਤਾ ਜਾਵੇਗਾ।
5) ਇਸ ਸਜਨ ਵਿਚ ਸਰਕਾਰ ਪੰਚ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ਤੇ ਕਰੇਗੀ।
6) ਖਰੀਫ ਫਸਲਾਂ ਵਿਚ ਬਾਜਰੇ ਤੋਂ ਇਲਾਵਾ ਮੂੰਗ, ਮੱਕੀ ਅਤੇ ਝੋਨਾ ਦੀ ਖਰੀਦ 1 ਅਕਤੂਬਰ ਤੋਂ ਅਤੇ ਮੂੰਗਫਲੀ ਦੀ ਖਰੀਦ 1 ਨਵੰਬਰ ਤੋਂ ਸ਼ੁਰੂ ਹੋਵੇਗੀ।
7) ਇਸ ਤੋਂ ਇਲਾਵਾ, ਰਾਜ ਸਰਕਾਰ ਪਹਿਲੀ ਵਾਰ ਅਰਹਰ, ਉੜਦ ਅਤੇ ਤਿੱਲ ਦੀ ਖਰੀਦ ਵੀ ਕਰਨ ਜਾ ਰਹੀ ਹੈ ਜੋ 1 ਦਸੰਬਰ ਤੋਂ ਸ਼ੁਰੂ ਹੋਵੇਗੀ।
8) ਕਿਸਾਨਾਂ ਨੂੰ ਬਾਜਰੇ ਦੇ ਸਥਾਨ ੇਤੇ ਤਿਲਹਨ ਅਤੇ ਦਲਹਨ ਜਿਵੇਂ ਕਿ ਮੂੰਗ, ਅਰਹਰ, ਅਰੰਡੀ, ਮੂੰਗਫਲੀ ਵਰਗੀ ਫਸਲਾਂ ਉਗਾਉਣ ਲਈ ਪੋ੍ਰਤਸਾਹਿਤ ਕੀਤਾ ਜਾ ਰਿਹਾ ਹੈ। ਬਾਜਰੇ ਦੇ ਸਥਾਨ ਤੇ ਵੈਕਲਪਿਕ ਫਸਲਾਂ ਦੀ ਬਿਜਾਈ ਕਰਨ ਅਤੇ ਕੁੱਲ ਬਾਜਰੇ ਦਾ ਉਤਪਾਦਨ ਘੱਟ ਕਰਨ ਵਾਲੇ ਕਿਸਾਨਾਂ ਨੂੰ ਹੀ 4,000 ਰੁਪਏ ਪ੍ਰਤੀ ਏਕੜ ਅਨੁਦਾਨ ਦਿੱਤਾ ਜਾਵੇਗਾ।
9) ਸਸ਼ਬੈ ਵਿਚ ਬਾਜਰੇ ਦੀ ਖਰੀਦ ਦੇ ਲਈ 86, ਮੂੰਗ ਦੀ ਖਰੀਦ ਲਈ 38, ਮੱਕੀ ਦੇ ਲਈ 19 ਅਤੇ ਮੂੰਗਫਲੀ ਦੀ ਖਰੀਦ ਲਈ 7 ਖਰੀਦ ਕੇਂਦਰ ਬਣਾਏ ਗਏ ਹਨ। ਝੋਨੇ ਦੀ ਖਰੀਦ ਦੇ ਲਈ ਵੀ 199 ਖਰੀਦ ਕੇਂਦਰ ਬਣਾਏ ਗਏ ਹਨ।
10) ਇਸ ਤੋਂ ਇਲਾਵਾ 72 ਵੱਧ ਖਰੀਦ ਥਾਵਾਂ ਦੀ ਵੀ ਪਹਿਚਾਣ ਕੀਤੀ ਗਈ ਹੈ। ਜੇਕਰ ਖਰੀਦ ਕੇਂਦਰਾਂ ਤੇ ਭਾਰੀ ਗਿਣਤੀ ਵਿਚ ਆਮਦ ਹੋਵੇਗੀ ਤਾਂ ਇੰਨ੍ਹਾਂ ਸਥਾਨਾਂ ਦੀ ਵਰਤੋ ਝੋਨੇ ਦੀ ਖਰੀਦ ਦੇ ਲਈ ਕੀਤੀ ਜਾਵੇਗੀ।