ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਹਰਿਆਣਾ ਦੇ ਪੇਂਡੂ ਖੇਤਰਾਂ ਵਿੱਚ ਪੇਂਡੂ ਘਰੇਲੂ ਕਨੈਕਸ਼ਨ ਜਾਰੀ ਕਰਨ ਦੀ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ ਜਿਨ੍ਹਾਂ ਆਦਮੀਆਂ ਨੂੰ ਕਨੈਕਸ਼ਨ ਲੈਣ ਲਈ ਤਿੰਨ ਹਜਾਰ ਤੋ ਚਾਰ ਹਜਾਰ ਰੁਪਏ ਤੱਕ ਦੀ ਰਕਮ ਇਕੱਠੇ ਜਮਾਂ ਕਰਵਾਉਣੀ ਪੈਂਦੀ ਸੀ, ਹੁਣ ਇਹ ਰਕਮ ਇਕੱਠੇ ਜਮਾਂ ਨਹੀਂ ਕਰਵਾਉਣੀ ਪਉਗੀ। ਖਪਤਕਾਰ ਕੇਵਲ 200 ਰੁਪਏ ਦੀ ਰਕਮ ਦੇ ਕੇ ਆਪਣਾ ਮੀਟਰ ਲੈ ਸਕਣਗਾ ਅਤੇ ਬਾਕੀ ਰਕਮ 100-200 ਰੁਪਏ ਦੀ ਅਸਾਨ ਕਿਸਤਾਂ ਵਿੱਚ ਪੂਰੀ ਕਰ ਲਈ ਜਾਵੇਗੀ ਤਾਂਕਿ ਖਪਤਕਾਰ ‘ਤੇ ਇੱਕ ਦਮ ਇੰਨਾ ਜਿਆਦਾ ਬੋਝ ਨਾ ਪਏ।
ਮੁੱਖ ਮੰਤਰੀ ਇੱਥੇ ਇੱਕ ਟੀਵੀ ਚੈਨਲ ਵੱਲੋਂ ਆਯੋਜਿਤ ਪ੍ਰੋਗ੍ਰਾਮ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਬਿਜਲੀ ਵਿਭਾਗ ਵਿੱਚ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆ ਹਨ ਜਿਨ੍ਹਾਂ ਦੇ ਪਰਿਣਾਮਸਵਰੂਪ ਬਿਜਲੀ ਵਿਭਾਗ ਦੇ ਘਾਟੇ ਸੱਤ ਫ਼ੀਸਦੀ ਘੱਟ ਹੋ ਗਏ ਹਨ ਯਾਨੀ ਹੁਣ ਤਕ ਬਿਜਲੀ ਵਿਭਾਗ ਦਾ ਲਗਭਗ 14 ਹਜਾਰ ਕਰੋੜ ਰੁਪਏ ਦਾ ਘਾਟਾ ਘੱਟ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਲਾਈਨ ਲੋਸਿਸ ਵੀ 20 ਫ਼ੀਸਦੀ ਘੱਟ ਹੋ ਗਿਆ ਹੈ। ਜਿਨ੍ਹਾਂ ਪਿੰਡਾਂ ਵਿੱਚ ਲਾਈਨ ਲਾਸਿਸ 20 ਫ਼ੀਸਦੀ ਤੋ ਘੱਟ ਹੋਇਆ ਹੈ ਉਨ੍ਹਾਂ ਪਿੰਡਾਂ ਨੂੰ 24 ਘੰਟੇ ਬਿਜਲੀ ਦੇਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਦੇਸ਼ ਦੇ ਚਾਰ ਜਿਲ੍ਹੇ ਜਿਲਾ ਪੰਚਕੂਲਾ, ਅੰਬਾਲਾ, ਗੁਰੂਗ੍ਰਾਮ ਅਤੇ ਜਿਲਾ ਫਰੀਦਾਬਾਦ ਅਜਿਹੇ ਜਿਲ੍ਹੇ ਹਨ ਜਿਨ੍ਹਾ ਵਿਚ ਪੂਰੇ ਦੇ ਪੂਰੇ ਜਿਲਿਆਂ ਵਿੱਚ 24 ਘੰਟੇ ਬਿਜਲੀ ਪ੍ਰਦਾਨ ਕੀਤੀ ਜਾ ਰਹੀ ਹੈ।
ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਅਗਲੇ ਦੋ ਸਾਲਾਂ ਦੇ ਦੌਰਾਨ ਪੂਰੇ ਹਰਿਆਣਾ ਨੂੰ 24 ਘੰਟੇ ਬਿਜਲੀ ਦੇਣ ਦੇ ਵਾਅਦੇ ਨੂੰ ਪੂਰਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪਿੱਛਲੀ ਸਰਕਾਰਾਂ ਨੇ ਬਿਜਲੀ ਦੇ ਬਿਲ ਨਹੀਂ ਭਰਨ ਲਈ ਜੋ ਲੋਕਾਂ ਨੂੰ ਉਕਸਾਇਆ ਸੀ ਲੇਕਿਨ ਅਸੀ ਲੋਕਾਂ ਨੂੰ ਸੱਮਝਾ ਕੇ ਬਿਜਲੀ ਦੇ ਬਿੱਲ ਭਰਨ ਲਈ ਪ੍ਰੇਰਿਤ ਕਰ ਰਹੇ ਹੈ।