ਹਰਿਆਣਾ 26 ਅਪ੍ਰੈਲ ( ਵਿਸ਼ਵ ਵਾਰਤਾ)- ਹਰਿਆਣਾ ਦੇ ਰਾਮਗੜ੍ਹ ਨੇੜੇ ਪਿੰਡ ਬਿੱਲਾ ਵਿੱਚ ਮੁਹਾਲੀ ਪੁਲਿਸ ਨੂੰ ਚਾਰ ਗੈਂਗਸਟਰ ਹੋਣ ਦੀ ਖ਼ਬਰ ਮਿਲੀ ਹੈ। ਫੇਸ 8 ਮੁਹਾਲੀ ਦੀ ਐਸ.ਐਚ.ਓ ਟੀਮ ਸਮੇਤ 4 ਗੈਂਗਸਟਰਾਂ ਨੂੰ ਗੋਲੀਬਾਰੀ ਕਰਨ ਦੇ ਦੋਸ਼ ਹੇਠ ਪੰਜਾਬ ਦੇ ਪੁਲਿਸ ਮੁਲਾਜ਼ਮ ਗ੍ਰਿਫਤਾਰ ਕੀਤੇ।
ਚਾਰ ਮੁਲਜ਼ਮਾਂ ਵਿਚੋਂ ਇਕ ਨੇ ਹੈਡ ਕਾਂਸਟੇਬਲ ਦੀ ਲੱਤ ਵਿਚ ਗੋਲੀ ਮਾਰ ਦਿੱਤੀ। ਜਾਣਕਾਰੀ ਅਨੁਸਾਰ ਜਦੋਂ ਪੁਲਿਸ ਟੀਮ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਰਹੀ ਸੀ ਤਾਂ ਹੈਡ ਕਾਂਸਟੇਬਲ ਰਸਪ੍ਰੀਤ ਦੀ ਲੱਤ ਵਿੱਚ ਇੱਕ ਗੈਂਗਸਟਰ ਨੇ ਗੋਲੀ ਮਾਰ ਦਿੱਤੀ। ਗੋਲੀ ਉਸਦੀ ਲੱਤ ਵਿਚੋਂ ਲੰਘੀ ਪਰ ਉਸਨੇ ਗੋਲੀ ਮਾਰਨ ਦੇ ਬਾਵਜੂਦ ਗੈਂਗਸਟਰ ਨੂੰ ਰਿਹਾ ਨਹੀਂ ਕੀਤਾ। ਗੋਲੀ ਲੱਗਣ ‘ਤੇ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਸੈਕਟਰ 6 ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿਥੇ ਉਸਨੂੰ ਮੁਢਲੀ ਸਹਾਇਤਾ ਦੇ ਬਾਅਦ ਸੈਕਟਰ 32 ਦੇ ਜੀ.ਐਮ.ਸੀ.ਐੱਚ ਰੈਫਰ ਕਰ ਦਿੱਤਾ ਗਿਆ। ਫਿਲਹਾਲ ਤਿੰਨ ਚਾਰ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ।
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਦੇ ਨਿਪਟਾਰੇ ਲਈ ਕੀਤਾ ਪ੍ਰੇਰਿਤ...