ਹਰਿਆਣਾ ਦੇ ਇਸ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ
ਰਹੱਸਮਈ ਬਿਮਾਰੀ ਨੇ ਪਿੰਡ ਵਿੱਚ ਮਚਾਈ ਹਲਚਲਪਿੰਡ ਵਿੱਚ 8 ਬੱਚਿਆਂ ਦੀ ਮੌਤ
ਸਿਹਤ ਵਿਭਾਗ ਹਰਕਤ ’ਚ
ਚੰਡੀਗੜ੍ਹ, 13ਸਤੰਬਰ(ਵਿਸ਼ਵ ਵਾਰਤਾ)-ਹਰਿਆਣਾ ਦੇ ਜ਼ਿਲ੍ਹਾ ਪਲਵਲ ਹਥਿਨ ਵਿਧਾਨ ਸਭਾ ਦੇ ਪਿੰਡ ਚਿੱਲੀ ਵਿੱਚ ਕਈ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਿਸਦਾ ਕਾਰਨ ਜਾਣਕੇ ਹਰ ਕੋਈ ਦਹਿਸ਼ਤ ਵਿੱਚ ਜੀਵਨ ਬਤੀਤ ਕਰ ਰਿਹਾ ਹੈ। ਰਹੱਸਮਈ ਬੁਖਾਰ ਨੇ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਬੁਖਾਰ ਨਾਲ ਪਿਛਲੇ 10 ਦਿਨਾਂ ਵਿੱਚ, ਅੱਠ ਬੱਚਿਆਂ ਨੇ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਮੌਤਾਂ ਡੇਂਗੂ ਬੁਖਾਰ ਕਾਰਨ ਹੋ ਰਹੀਆਂ ਹਨ, ਪਰ ਸਿਹਤ ਵਿਭਾਗ ਨੇ ਡੇਂਗੂ ਕਾਰਨ ਹੋਈਆਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਪਿੰਡ ਦੇ ਦਰਜਨਾਂ ਬੱਚੇ ਬੁਖਾਰ ਦੀ ਲਪੇਟ ਵਿੱਚ ਹਨ। ਬੱਚਿਆਂ ਤੋਂ ਇਲਾਵਾ, ਬੁਖਾਰ ਦੇ ਲੱਛਣ ਬਾਲਗਾਂ ਵਿੱਚ ਦੇਖੇ ਗਏ ਹਨ। ਪਿਛਲੇ ਕਈ ਦਿਨਾਂ ਤੋਂ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਪਿੰਡ ਵਿੱਚ ਦਹਿਸ਼ਤ ਫੈਲਣੀ ਸ਼ੁਰੂ ਹੋ ਗਈ ਹੈ।