ਚੰਡੀਗੜ੍ਹ ,6 ਜਨਵਰੀ:(ਵਿਸ਼ਵ ਵਾਰਤਾ ) ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ਥਰਮਲ ਪਲਾਂਟ ਨੂੰ ਦੁਬਾਰਾ ਸ਼ੁਰੂ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ 715 ਕਰੋੜ ਰੁਪਏ ਦੀ ਮੁਰੰਮਤ ਮਗਰੋਂ 2029 ਤਕ ਕੰਮ ਕਰਨ ਦੀ ਸਮਰੱਥਾ ਵਾਲੇ ਸੂਬੇ ਦੇ ਇਸ ਕੀਮਤੀ ਅਸਾਸੇ ਨੂੰ ਇਸ ਤਰ•ਾਂ ਬੰਦ ਨਹੀਂ ਹੋਣ ਦੇਣਾ ਚਾਹੀਦਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਿਸ ਪਲਾਂਟ ਦੀ ਮੁਰੰਮਤ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਕੇਂਦਰ ਤੋਂ 715 ਕਰੋੜ ਰੁਪਏ ਜਾਰੀ ਕਰਵਾਏ ਸਨ, ਉਸ ਨੂੰ ਹੁਣ ਆਪਹੁਦਰੇ ਤਰੀਕੇ ਨਾਲ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਪਲਾਂਟ ਨੂੰ ਨਵੀਂ ਜ਼ਿੰਦਗੀ ਦੇਣ ਲਈ ਇਸ ਦੀ ਮੁਰੰਮਤ ਕਰਵਾਈ, ਪਰ ਸੂਬਾ ਸਰਕਾਰ ਨੂੰ ਇਸ ਗੱਲ ਦੀ ਰੱਤੀ-ਭਰ ਵੀ ਪਰਵਾਹ ਨਹੀ ਹੈ ਕਿ ਇਸ ਪਲਾਂਟ ਨੂੰ ਬੰਦ ਕਰਵਾਉਣ ਇਸ ਦੀ ਮੁਰੰਮਤ ਉੱਤੇ ਲੱਗਿਆ ਪੈਸਾ ਜ਼ਾਇਆ ਚਲਾ ਜਾਵੇਗਾ।
ਇਸ ਤਰ•ਾਂ ਲੱਗਦਾ ਹੈ ਕਿ ਕੁੱਝ ਲੋਕਾਂ ਵੱਲੋਂ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਇਸ ਪਲਾਂਟ ਨੂੰ ਬੰਦ ਕੀਤਾ ਗਿਆ ਹੈ ਤਾਂ ਕਿ ਇਸ ਦੀ 2000 ਏਕੜ ਜ਼ਮੀਨ ਸਮੇਤ ਬਾਕੀ ਅਸਾਸਿਆਂ ਦਾ ਕਾਰੋਬਾਰੀ ਲਾਭ ਲਿਆ ਜਾ ਸਕੇ।
ਇਸ ਮੁੱਦੇ ਉੱਤੇ ਮੁੱਖ ਮੰਤਰੀ ਨੂੰ ਕਾਂਗਰਸ ਪਾਰਟੀ ਦਾ ਸਟੈਂਡ ਚੇਤੇ ਕਰਵਾਉਂਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪਲਾਂਟ ਉਤੇ ਇੱਕ ਗੇਟ ਮੀਟਿੰਗ ਰੱਖੀ ਸੀ, ਜਿਸ ਵਿਚ ਉਸ ਨੇ ਵਰਕਰਾਂ ਨੂੰ ਵਾਅਦਾ ਕੀਤਾ ਸੀ ਕਿ ਇਸ ਪਲਾਂਟ ਨੁੰ ਫੁੱਲ ਲੋਡ ਉੱਤੇ ਚਲਾਇਆ ਜਾਵੇਗਾ। ਉਹਨਾਂ ਕਿਹਾ ਕਿ ਹੁਣ ਉਸੇ ਵਿਅਕਤੀ ਨੇ ਅਜਿਹੇ ਝੂਠ ਬੋਲ ਕੇ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਕੇਸ ਤਿਆਰ ਕਰ ਦਿੱਤਾ ਹੈ ਕਿ ਇੱਥੇ 11ਥ5 ਰੁਪਏ ਪ੍ਰਤੀ ਯੂਨਿਟ ਬਿਜਲੀ ਤਿਆਰ ਹੋ ਰਹੀ ਹੈ ਅਤੇ ਸਰਕਾਰ ਨੂੰ ਇਸ ਪਲਾਂਟ ਨੂੰ ਚਲਾਉਣ ਉੱਤੇ ਹਰ ਮਹੀਨੇ 1300 ਕਰੋੜ ਰੁਪਏ ਦਾ ਖਰਚਾ ਆ ਰਿਹਾ ਹੈ। ਇਸ ਸਭ ਸੂਬੇ ਦੇ ਇਸ ਅਸਾਸੇ ਨੂੰ ਬੰਦ ਕਰਕੇ ਇਸ ਦੀ ਆਪਣੇ ਸੌੜੇ ਹਿੱਤਾਂ ਲਈ ਵਰਤੋਂ ਕਰਨ ਦੀ ਸਾਜਿਸ਼ ਹੈ।
ਬੀਬੀ ਬਾਦਲ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਸਰਕਾਰ ਦੀ ਇੱਕ ਸਮਾਜਿਕ ਜ਼ਿੰਮੇਵਾਰੀ ਹੁੰਦੀ ਹੈ ਅਤੇ ਇਹ ਆਪਣੇ ਇੱਕ ਸਨਕੀ ਫੈਸਲੇ ਨੂੰ ਲਾਗੂ ਕਰਨ ਲਈ 2000 ਕਾਮਿਆਂ ਨੂੰ ਉਜਾੜ ਨਹੀਂ ਸਕਦੀ। ਉਹਨਾਂ ਕਿਹਾ ਕਿ ਇਹਨਾਂ ਕਾਮਿਆਂ ਨੂੰ ਆਪਣਾ ਘਰਬਾਰ ਅਤੇ ਚੁੱਲ•ਾ ਚੌਂਕਾ ਛੱਡ ਕੇ ਦੂਰ-ਦੁਰੇਡੇ ਥਾਵਾਂ ਉੱਤੇ ਜਾਣਾ ਪੈ ਰਿਹਾ ਹੈ। ਇਹਨਾਂ ਵਿਚੋਂ ਬਹੁਤ ਸਾਰੇ ਕਾਮੇ ਠੇਕੇ ਉਤੇ ਰੱਖੇ ਹੋਏ ਹਨ, ਜਿਹੜੇ ਕੰਮ ਵਾਸਤੇ ਦੂਰ-ਦੁਰੇਡੇ ਥਾਂਵਾਂ ਉੱਤੇ ਜਾਣ ਦੀ ਹੈਸੀਅਤ ਵਿਚ ਨਹੀਂ ਹਨ।
ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਪਲਾਂਟ ਨੂੰ ਬੰਦ ਕਰਵਾਉਣ ਲਈ ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ (ਸੀਈਏ) ਦੇ ਨਿਰਦੇਸ਼ਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੀਈਏ ਦੇ ਦਿਸ਼ਾ-ਨਿਰਦੇਸ਼ 100 ਮੈਗਾਵਾਟ ਜਾਂ ਇਸ ਤੋਂ ਘੱਟ ਦੇ ਨਾਨ-ਰੀਹੀਟ ਯੂਨਿਟਾਂ ਨੂੰ ਬੰਦ ਕਰਨ ਬਾਰੇ ਦੱਸਦੇ ਹਨ ਜਦਕਿ ਬਠਿੰਡਾ ਪਲਾਂਟ ਦੇ ਯੂਨਿਟ 110/120 ਮੈਗਾਵਾਟ ਅਤੇ ਰੀਹੀਟ ਸਾਇਕਲ ਵਾਲੇ ਹਨ। ਉਹਨਾਂ ਕਿਹਾ ਕਿ ਸੀਈਏ ਦਿਸ਼ਾ ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਮੁਰੰਮਤ ਕੀਤੀ ਜਾ ਚੁੱਕੀ ਹੈ, ਉਹਨਾਂ ਪਲਾਂਟਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਬਠਿੰਡਾ ਪਲਾਂਟ ਦੇ ਚਾਰੇ ਯੂਨਿਟਾਂ ਦੀ ਵੱਖ ਵੱਖ ਪੜਾਵਾਂ ਉੱਤੇ ਮੁਰੰਮਤ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਸੀਈਏ ਨੇ ਕਦੇ ਵੀ ਇਹ ਨਹੀਂ ਕਿਹਾ ਹੈ ਕਿ ਮੁਰੰਮਤ ਕੀਤੇ ਯੂਨਿਟਾਂ ਨੂੰ ਉਹਨਾਂ ਦਾ ਸਮਾਂ ਪੁੱਗਣ ਤੋਂ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ।
ਲੰਬੇ ਸਮੇਂ ਦੇ ਅੰਦਾਜ਼ਿਆਂ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਚਾਰੇ ਯੂਨਿਟਾਂ ਦੀ ਮੌਜੂਦਗੀ ਅਤੇ 5775 ਮੈਗਾਵਾਟ ਬਿਜਲੀ ਦੇ ਵਾਧੂ ਉਤਪਾਦਨ ਦੇ ਨਾਲ ਵੀ 2022 ਤਕ ਸੂਬੇ ਅੰਦਰ ਬਿਜਲੀ ਦੀ ਕਮੀ ਹੋ ਜਾਵੇਗੀ। ਅਜਿਹੇ ਹਾਲਾਤਾਂ ਵਿਚ ਬਠਿੰਡਾ ਪਲਾਂਟ ਤੋਂ ਪੈਦਾ ਹੋਣ ਵਾਲੀ 460 ਮੈਗਾਵਾਟ ਬਿਜਲੀ ਦੀ ਕਮੀ ਇਸ ਘਾਟੇ ਨੂੰ ਹੋਰ ਬਦਤਰ ਬਣਾ ਦੇਵੇਗੀ।
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ – ਕੁੱਲ 56.20 ਫੀਸਦੀ ਹੋਈ ਵੋਟਿੰਗ
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ - ਕੁੱਲ 56.20 ਫੀਸਦੀ ਹੋਈ ਵੋਟਿੰਗ ਕਪੂਰਥਲਾ , 21 ਦਸੰਬਰ (ਵਿਸ਼ਵ...