ਬਰਨਾਲਾ 20 ਜਨਵਰੀ : ਜੋ ਲੋਕ ਕਹਿ ਰਹੇ ਹਨ ਕਿ ਪੰਜਾਬ ਵਿੱਚ AAP ਤੀਲਾ-ਤੀਲਾ ਹੋ ਗਈ ਹੈ ਉਹ ਲੋਕ ਗਲਤਫਹਮੀ ਵਿੱਚ ਹਨ। ਲੋਕ ਸਭਾ ਚੋਣਾਂ ਵਿੱਚ ਪਤਾ ਚੱਲੇਗਾ ਕੌਣ ਤੀਲਾ-ਤੀਲਾ ਹੁੰਦਾ ਹੈ। ਇਸ ਗੱਲ ਦਾ ਪ੍ਰਗਟਾਵਾ ਬਰਨਾਲਾ ‘ਚ AAP ਦੀ ਰੈਲੀ ਵਿੱਚ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਿਤ ਕਰਦਿਆਂ ਕੀਤਾ . ਉਹਨਾਂ ਕਿਹਾ ‘ਮੈਂ ਆਪਣਾ ਕਰੀਅਰ ਛੱਡਕੇ ਰਾਜਨੀਤੀ ਵਿੱਚ ਇਸ ਲਈ ਆਇਆ ਤਾਂਕਿ ਪੰਜਾਬ ਨੂੰ ਬਚਾ ਸਕਾਂ। ਮੈਨੂੰ ਖੁਸ਼ੀ ਹੈ ਕਿ ਇਸ ਵਾਰ ਸਰਪੰਚ ਚੋਣ ਵਿੱਚ ਕਈ ਨੌਜਵਾਨ ਅੱਗੇ ਆਏ ਹਨ ਕਿਉਂ ਕਿ ਨੌਜਵਾਨ ਹੀ ਪਿੰਡਾਂ ਨੂੰ ਅੱਗੇ ਲੈ ਕੇ ਜਾ ਸੱਕਦੇ ਹਨ। ‘ ਉਹਨਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਚੰਡੀਗੜ੍ਹ ਤੋਂ ਲੋਕ ਸਭਾ ਸੀਟ ਦੇ ਉਮੀਦਵਾਰ ਹੋਣਗੇ।