ਚੰਡੀਗੜ, 6 ਜਨਵਰੀ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ Îਇਕ ਅਹਿਮ ਐਲਾਨ ਕਰਦੇ ਹੋਏ ਪਾਰਟੀ ਦੇ ਨੋਜਵਾਨ ਮਿਹਨਤੀ ਆਗੂ ਅਤੇ ਚੰਡੀਗੜ ਕਾਰਪੋਰੇਸ਼ਨ ਦੇ ਮੋਜੂਦਾ ਕੌਂਸਲਰ ਸ. ਹਰਦੀਪ ਸਿੰਘ ਬੁਟੇਰਲਾ ਨੂੰ ਚੰਡੀਗੜ ਦਾ ਪ੍ਰਧਾਨ ਬਣਾਇਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ. ਹਰਦੀਪ ਸਿੰਘ ਬੁਟੇਰਲਾ ਬਹੁਤ ਮਿਹਤਨੀ ਅਤੇ ਅਗਾਂਹਵਧੂ ਅਤੇ ਚੰਡੀਗੜ ਕਾਰਪੋਰੇਸ਼ਨ ਤੋਂ ਲਗਾਤਾਰ ਦੂਜੀ ਵਾਰ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕਿ ਮਿਉਂਸਪਲ ਕਾਰਪੋਰੇਸ਼ਨ ਚੰਡੀਗੜ ਦਾ ਕੌਂਸਲਰ ਬਣਨ ਦਾ ਮਾਣ ਹਾਸਲ ਕਰ ਚੁਕਿਆ ਹੈ। ਉਹ ਚੰੜੀਗੜ ਕਾਰਪੋਰੇਸ਼ਨ ਵਿੱਚ 2016 ਕਾਰਪੋਰੇਸ਼ਨ ਦੇ ਡਿਪਟੀ ਮੇਅਰ ਵੀ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਨਾਲ ਸਬੰਧਤ ਸ. ਹਰਦੀਪ ਸਿੰਘ ਸਾਬਕਾ ਕੌਂਸਲਰ ਸਵ: ਸ. ਗੁਰਨਾਮ ਸਿੰਘ ਦਾ ਸਪੁੱਤਰ ਹੈ ਅਤੇ ਉਹਨਾਂ ਦੇ ਵੱਡੇ ਭਰਾ ਸਵ: ਸ. ਮਲਕੀਤ ਸਿੰਘ ਵੀ ਚੰਡੀਗੜ ਕਾਪੋਰੇਸ਼ਨ ਦੇ ਕੌਂਸਲਰ ਰਹਿ ਚੁੱਕੇ ਹਨ।
PUNJAB : ਸਾਹਿਤ ਅਤੇ ਦਰਸ਼ਨ : ਅੰਤਰ-ਸੰਵਾਦ ਤਹਿਤ ਦੋ ਰੋਜ਼ਾ ਸੈਮੀਨਾਰ ਆਰੰਭ
PUNJAB : ਸਾਹਿਤ ਅਤੇ ਦਰਸ਼ਨ : ਅੰਤਰ-ਸੰਵਾਦ ਤਹਿਤ ਦੋ ਰੋਜ਼ਾ ਸੈਮੀਨਾਰ ਆਰੰਭ ਚੰਡੀਗੜ੍ਹ, 21ਦਸੰਬਰ (ਵਿਸ਼ਵ ਵਾਰਤਾ) ਭਾਰਤੀ ਸਾਹਿਤ ਅਕਾਦਮੀ, ਨਵੀਂ...