ਜਲੰਧਰ ਮਕਸੂਦਾਂ ਸਬਜ਼ੀ ਮੰਡੀ ‘ਚ ਹੋਈ ਗੈਂਗਵਾਰ
ਸੱਤਾ ਘੁੰਮਣ ਦਾ ਬਰਲਟਨ ਪਾਰਕ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ
ਚੰਡੀਗੜ੍ਹ 11 ਫਰਵਰੀ(ਵਿਸ਼ਵ ਵਾਰਤਾ ਬਿਉਰੋ) – ਇਸ ਸਮੇਂ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ। ਜਿੱਥੋਂ ਦੇ ਬਰਲਟਨ ਪਾਰਕ ਨੇੜੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਕਤਲ ਗੈਂਗਵਾਰ ਵਿੱਚ ਹੋਇਆ ਹੈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਸੱਤਾ ਘੁੰਮਣ ਵਜੋਂ ਹੋਈ ਹੈ। ਜਿਸ ਦਾ ਪਿਛਲੇ ਦਿਨੀਂ ਕਿਸੇ ਨਾਲ ਵਿਵਾਦ ਹੋਇਆ ਸੀ। ਵੇਰਕਾ ਮਿਲਕ ਪਲਾਂਟ ਨੇੜੇ ਰਹਿਣ ਵਾਲਾ ਸੱਤਾ ਘੁੰਮਣ ਸਬਜ਼ੀ ਮੰਡੀ ਵਿੱਚ ਕੰਮ ਕਰਦਾ ਸੀ ਅਤੇ ਸਬਜ਼ੀ ਮੰਡੀ ਵਿੱਚ ਹੀ ਵਸੂਲੀ ਅਤੇ ਚੌਕੀਦਾਰ ਨੂੰ ਲੈ ਕੇ ਕਿਸੇ ਨਾਲ ਝਗੜਾ ਚੱਲ ਰਿਹਾ ਸੀ, ਜਿਸ ਦਾ ਅੱਜ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਵਾਪਰੀ।