ਸੰਵਿਧਾਨ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਅੱਜ
ਉਹਨਾਂ ਨੇ ਕਿਹਾ ਹੈ ਕਿ ਜੀਵਨ ਲੰਬਾ ਹੋਣ ਦੀ ਬਜਾਏ ਮਹਾਨ ਹੋਣਾ ਚਾਹੀਦਾ।
ਬਾਬਾ ਸਾਹਿਬ ਨੇ ਕਿਹਾ ਕਿ ਜੇਕਰ ਮੈਨੂੰ ਲੱਗਿਆ ਕਿ ਸੰਵਿਧਾਨ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ, ਤਾਂ ਮੈਂ ਇਸ ਨੂੰ ਸਭ ਤੋਂ ਪਹਿਲਾਂ ਜਲਾਵਾਂਗਾ।
ਮੈਂ ਇਸ ਤਰ੍ਹਾਂ ਦੇ ਧਰਮ ਨੂੰ ਮੰਨਦਾ ਹਾਂ ਜੋ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਸਿਖਾਉਂਦਾ ਹੈ।
ਜਦੋਂ ਤੱਕ ਤੁਸੀਂ ਸਮਾਜਿਕ ਸੁਤੰਤਰਤਾ ਹਾਸਿਲ ਨਹੀਂ ਕਰ ਲੈਂਦੇ, ਕਾਨੂੰਨ ਤੁਹਾਨੂੰ ਜੋ ਵੀ ਸੁਤੰਤਰਤਾ ਦਿੰਦਾ ਹੈ ਉਹ ਤੁਹਾਡੇ ਲਈ ਬੇਈਮਾਨੀ ਹੈ।
-ਡਾ.ਭੀਮ ਰਾਓ ਅੰਬੇਦਕਰ