ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੇ ਯੂਕਰੇਨ ਮਤੇ ਵਿੱਚ ਭਾਰਤ ਨੇ ਨਹੀਂ ਲਿਆ ਹਿੱਸਾ
ਪੜ੍ਹੋ,ਕਿਹੜੇ ਦੇਸ਼ਾਂ ਨੇ ਰੂਸ ਦੇ ਹਮਲਿਆਂ ਦੀ ਕੀਤੀ ਨਿੰਦਾ
ਚੰਡੀਗੜ੍ਹ,26 ਫਰਵਰੀ(ਵਿਸ਼ਵ ਵਾਰਤਾ)- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਰੂਸ ਦੇ ਯੂਕਰੇਨ ਵਿੱਚ ਕੀਤੇ ਹਮਲਿਆਂ ਦੀ ਨਿੰਦਾ ਕਰਨ ਵਾਲੇ ਮਤੇ ਨੂੰ ਰੂਸ ਨੇ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਕਰਦਿਆਂ ਰੱਦ ਕਰ ਦਿੱਤਾ ਹੈ। ਇਸ ਮਤੇ ਦਾ ਅਮਰੀਕਾ, ਯੂਕੇ, ਫਰਾਂਸ, ਘਾਨਾ, ਕੀਨੀਆ, ਗੈਬਨ, ਆਇਰਲੈਂਡ, ਅਲਬਾਨੀਆ, ਨਾਰਵੇ, ਮੈਕਸੀਕੋ, ਬ੍ਰਾਜ਼ੀਲ ਦੁਆਰਾ ਸਮਰਥਨ ਕੀਤਾ ਗਿਆ ਸੀ। ਉੱਥੇ ਹੀ ਭਾਰਤ, ਚੀਨ ਅਤੇ ਯੂ.ਏ.ਈ. ਨੇ ਇਸ ਵਿੱਚ ਹਿੱਸਾ ਨਹੀਂ ਲਿਆ ਹੈ।