ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ-ਵੱਖ ਥਾਵਾਂ ਤੇ ਸਰਕਾਰ ਵਿਰੁੱਧ ਕਿਸਾਨਾਂ ਤੇ ਆਮ ਲੋਕਾਂ ਦਾ ਪ੍ਰਦਰਸ਼ਨ
ਪੈਟਰੋਲ,ਡੀਜ਼ਲ,ਗੈਸ ਅਤੇ ਬਿਜਲੀ ਦੇ ਵੱਧਦੇ ਰੇਟਾਂ ਕਾਰਨ ਲੋਕ ਪ੍ਰਸ਼ਾਨ
ਸੜਕ ਦੇ ਕਿਨਾਰੇ ਵਾਹਨ ਖੜ੍ਹੇ ਕਰਕੇ ਅਤੇ ਗੈਸ ਸਿਲੰਡਰ ਰੱਖਕੇ ਕੀਤਾ ਰੋਸ ਦਾ ਪ੍ਰਗਟਾਵਾ
ਮੋਹਾਲੀ,8 ਜੁਲਾਈ(ਵਿਸ਼ਵ ਵਾਰਤਾ) ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਸੱਦੇ ਤੇ ਅੱਜ ਵੱਖ ਵੱਖ ਥਾਵਾਂ ਤੇ ਕਿਸਾਨ ਜੱਥੇਬੰਦੀਆਂ ਨੇ ਆਮ ਲੋਕਾਂ ਨਾਲ ਮਿਲ ਕੇ ਵਲੋਂ ਡੀਜ਼ਲ – ਪੈਟਰੋਲ, ਗੈਸ ਬਿਜਲੀ ਦੇ ਰੇਟਾਂ ਵਿੱਚ ਹੋ ਰਹੇ ਵਾਧੇ ਖਿਲਾਫ ਸੜਕ ਦੇ ਕਿਨਾਰੇ ਵਾਹਨ ਖੜ੍ਹੇ ਕਰਕੇ ਅਤੇ ਗੈਸ ਸਿਲੰਡਰ ਰੱਖਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਅਤੇ ਦੇਹਾਤੀ ਮਜ਼ਦੂਰ ਸਭਾ ਵਲੋਂ ਸਾਂਝੇ ਤੌਰ ‘ਤੇ ਥਾਣਾ ਅਜਨਾਲਾ ਮੂਹਰੇ ਕੜਕਦੀ ਧੁੱਪ ਵਿਚ ਸੜਕ ਕਿਨਾਰੇ ਟਰੈਕਟਰ ਖੜ੍ਹੇ ਕਰਕੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ।ਦੋਰਾਹਾ,ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਵੀ ‘ਚ ਗੈਸ ਸਿਲੰਡਰ ,ਮੋਟਰਸਾਈਕਲ, ਕਾਰਾਂ, ਟਰੈਕਟਰ ਆਦਿ ਵਹੀਕਲ ਖੜ੍ਹੇ ਕਰਕੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ |