ਹੁਸ਼ਿਆਰਪੁਰ 2 ਜੁਲਾਈ (ਵਿਸ਼ਵ ਵਾਰਤਾ)- ਸਤਿਗੁਰੂ ਰਵਿਦਾਸ ਮੰਦਿਰ ਤੁੰਗਲਕਾਬਾਦ ਦਿੱਲੀ ਵਿਖੇ ਪਿਛਲੇ ਕੁਝ ਸਮੇਂ ਤੋਂ ਗੁਰੂ ਘਰ ਦੀ ਜ਼ਮੀਨ ਹਾਸਲ ਕਰਨ ਦੇ ਅਹਿਮ ਯੋਗਦਾਨ ਪਾਉਣ ਤੇ ਜਿੱਤ ਹਾਸਲ ਕਰਨ ਤੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ) ਪੰਜਾਬ ਨੂੰ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ) ਪੰਜਾਬ ਦੇ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਪੁੱਤਰ ਸਾਬਕਾ ਵਿਧਾਇਕ ਕੁਲਵੰਤ ਸਿੰਘ ਸਰਹਾਲ ਵੱਲੋਂ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਦੇ ਡੇਰੇ ਵਿੱਚ ਪਹੁੰਚ ਕੇ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਉਨ੍ਹਾਂ ਕਿਹਾ ਕਿ ਸੰਤ ਮਹਾਂਪੁਰਸ਼ ਸੰਗਤਾਂ ਲਈ ਮਾਰਗ ਦਰਸ਼ਨ ਹੁੰਦੇ ਹਨ ਸਾਨੂੰ ਇਨ੍ਹਾਂ ਦੇ ਦੱਸੇ ਹੋਏ ਪੂਰਨਿਆਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਬਤੀਤ ਕਰਨ ਦੀ ਸੇਧ ਲੈਣੀ ਚਾਹੀਦੀ ਹੈ । ਅੱਜ ਸਾਨੂੰ ਇਹੋ ਜਿਹੇ ਸੰਤਾਂ ਮਹਾਂਪੁਰਸ਼ਾਂ ਜੁਝਾਰੂਆਂ ਦੀ ਸਖਤ ਜ਼ਰੂਰਤ ਹੈ ਜਿਨ੍ਹਾਂ ਨੇ ਕਿ ਇਸ ਜਿੱਤ ਨੂੰ ਜਿੱਤ ਕੇ ਦੱਸਿਆ ਹੈ ।ਇਸ ਮੌਕੇ ਸੰਤ ਬਾਬਾ ਲਛਮਣ ਦਾਸ ਜੀ, ਸੰਤ ਬਾਬਾ ਯੋਗਰਾਜ ਜੋਗੀ,ਸੰਤ ਬਾਬਾ ਜਿੰਦਰ ਜੀ,ਮੈਨੇਜਰ ਜੇ ਸੀ ਖੁੱਤਣ,ਜੈ ਰਾਮ ਚੱਕ ਗੁਰੂ, ਕੇਵਲ ਰਾਮ ਭਰੋਮਜਾਰਾ,ਏਐੱਸਆਈ ਮਨਜਿੰਦਰ ਸਿੰਘ ਕੰਗਰੋੜ, ਧਰਮਪਾਲ ਪਾਲ ਚੱਕ ਗੁਰੂ, ਬਿਸ਼ੰਬਰ ਲਾਲ ਸਰਪੰਚ ਸਰਹਾਲ ਕਾਜੀਆਂ,ਗਿਆਨੀ ਪਾਲ ਸਿੰਘ ਸਰਹਾਲ ਕਾਜੀਆਂ,ਅਵਤਾਰ ਸਿੰਘ ਹੈੱਡ ਗ੍ਰੰਥੀ,ਵਰਿੰਦਰ ਘਈ, ਡਾ ਸਤਨਾਮ ਸਿੰਘ,ਬਲਵੰਤ ਰਾਮ ਬੜਿੰਗ, ਬਿਹਾਰੀ ਲਾਲ ਨੰਗਲ,ਫੂਲਾ ਰਾਮ ਬੀਰਮਪੁਰ ਆਦਿ ਹਾਜ਼ਰ ਸਨ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ) PUNJAB : ਪੰਜਾਬ ਵਿਧਾਨ ਸਭਾ ਦਾ...