ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਅਤੇ ਸਭਿਆਚਾਰ ਦੇ ਖੇਤਰ ਵਿਚ ਆਪਣੇ ਵਿੱਤ ਤੇ ਸਮਰੱਥਾ ਅਨੁਸਾਰ ਯਤਨਸ਼ੀਲ ਸਰਘੀ ਕਲਾ ਕੇਂਦਰ ਦੀ ਹੋਈ ਦੋ ਸਾਲਾ ਚੋਣ ਦੌਰਾਨ ਨਾਟਕਕਾਰ ਸੰਜੀਵਨ ਸਿੰਘ ਅਤੇ ਸਮਾਜ ਸੇਵੀ ਅਸ਼ੋਕ ਬਜਹੇੜੀ ਲਗਾਤਾਰ 15ਵੀਂ ਵਾਰ ਸਰਬਸੰਮਤੀ ਪ੍ਰਧਾਨ ਅਤੇ ਜਨਰਲ ਸੱਕਤਰ ਚੁਣੇ ਗਏ। ਇਸ ਤੋਂ ਇਲਾਵਾ ਸੀਨੀਅਰ ਮੀਤ-ਪ੍ਰਧਾਨ ਸੈਵੀ ਸਤਵਿੰਦਰ ਕੌਰ, ਮੀਤ-ਪ੍ਰਧਾਨ ਕੁਲਵਿੰਦਰ ਬਾਵਾ, ਸਹਿ-ਸਕੱਤਰ ਗੁਰਪ੍ਰੀਤ ਧਾਲੀਵਾਲ, ਵਿੱਤ-ਸੱਕਤਰ ਸੰਜੀਵ ਦੀਵਾਨ, ਪ੍ਰਚਾਰ ਸਕੱਤਰ ਰੰਜੀਵਨ ਸਿੰਘ ਚੁਣੇ ਗਏ।
ਕਾਰਜਕਾਰਨੀ ਵਿਚ ਲਖਵਿੰਦਰ ਸਿੰਘ, ਨਰਿੰਦਰ ਨਸਰੀਨ, ਮਨੀ ਸਭਰਵਾਲ, ਰਿੱਤੂਰਾਗ ਕੌਰ ਅਤੇ ਰਿਸ਼ਮਰਾਗ ਸਿੰਘ ਸ਼ਾਮਿਲ ਕੀਤੇ ਗਏ। ਸਰਘੀ ਕਲਾ ਕੇਂਦਰ ਦੇ ਸਰਪ੍ਰਸਤ ਸ੍ਰੀ ਹਰਨੇਕ ਸਿੰਘ ਘੜੂੰਆਂ ਸਾਬਕਾ ਮੰਤਰੀ, ਸ੍ਰੀ ਰਜਿੰਦਰ ਸਿੰਘ ਚੀਮਾ, ਸੀਨੀਅਰ ਐਵੋਕੇਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਸ੍ਰੀ ਅਸ਼ੋਕ ਸਿੰਗਲਾ, ਐਡਵੋਕੇਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸਲਾਹਕਾਰ ਸਰਵਸ੍ਰੀ ਮੇਜਰ ਨਾਗਾਰ (ਕੈਨੇਡਾ), ਮਨੋਜ ਅਗਰਾਵਾਲ, ਕ੍ਰਿਸ਼ਣ ਲਾਲ ਸੈਣੀ, ਡਾ. ਜਸਵੰਤ ਸਿੰਘ ਅਤੇ ਗੁਰਿੰਦਰ ਜੀਤ ਸਿੰਘ ਨੂੰ ਬਣਾਇਆ ਗਿਆ।ਜ਼ਿਕਰਯੋਗ ਹੈ ਕਿ ਹੁਣ ਤੱਕ ਸਰਘੀ ਕਲਾ ਕੇਂਦਰ ਨਾਲ ਹੋਣ ਤੱਕ 300 ਦੇ ਕਰੀਬ ਕਲਾਕਾਰ ਕੰਮ ਕਰ ਚੁਕੇ ਹਨ ਅਤੇ ਡੇਢ ਦਰਜਨ ਨਾਟਕਾਂ ਦੇ ਮੰਚਣ ਚੰਡੀਗੜ, ਪੰਜਾਬ ਅਤੇ ਪੰਜਾਬੋਂ ਬਾਹਰ ਕਰ ਚੁੱਕਾ ਹੈ ਅਤੇ ਟੈਲੀ ਫਿਲਮ “ਦਫਤਰ” ਦਾ ਨਿਰਮਾਣ ਕੀਤਾ ਜੋ ਐਚ.ਐਮ.ਵੀ. ਸਾਰੇ-ਗਾ-ਮਾ ਨੇ ਰਲੀਜ਼ ਸੀ। ਜਿਸ ਦੇ ਸ਼ੌਅ ਚੰਗੀਗੜ, ਮੁਹਾਲੀ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਵੀ ਹੋ ਚੁੱਕੇ ਹਨ।