ਸੰਗੀਤ ਜਗਤ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤ
ਚੰਡੀਗੜ੍ਹ, 16 ਫਰਵਰੀ(ਵਿਸ਼ਵ ਵਾਰਤਾ)-ਸੰਗੀਤ ਜਗਤ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਮੁੰਬਈ ਦੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। 69 ਸਾਲਾਂ ਬੱਪੀ ਲਹਿਰੀ ਦਾ ਬਿਮਾਰੀ ਦੇ ਚਲਦਿਆਂ ਪਿਛਲੇ ਸਮੇਂ ਤੋਂ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਇਲਾਜ ਚਲ ਰਿਹਾ ਸੀ।ਜਿਥੇ ਉਹਨਾਂ ਨੇ ਆਖਰੀ ਸਾਹ ਲਏ।ਪੱਛਮੀ ਬੰਗਾਲ ਵਿੱਚ ਜਨਮੇ, ਲਹਿਰੀ ਨੇ ਸਭ ਤੋਂ ਪਹਿਲਾਂ ਇੱਕ ਬੰਗਾਲੀ ਫਿਲਮ ‘ਦਾਦੂ’ ਲਈ ਸੰਗੀਤ ਦਿੱਤਾ ਅਤੇ ਇੱਕ ਫਿਲਮ ‘ਨੰਨਾ ਸ਼ਿਕਾਰੀ’ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ।
ਉਹਨਾਂ ਨੇ “ਡਿਸਕੋ ਡਾਂਸਰ” ਅਤੇ ਗੀਤ ‘ਜਿੰਮੀ, ਜਿੰਮੀ, ਆਜਾ, ਆਜਾ…”, ਅਤੇ ਬਾਅਦ ਵਿੱਚ “ਜ਼ਖਮੀ”, “ਲਹੂ ਕੇ ਦੋ ਰੰਗ” ਲਈ ਸੁਪਰਹਿੱਟ ਸੰਗੀਤ ਨਾਲ ਵਿਸ਼ਵ ਪ੍ਰਸਿੱਧੀ ਪ੍ਰਾਪਤ ਕੀਤੀ।
ਬਾਲੀਵੁੱਡ ਦੀਆਂ ਪ੍ਰਮੁੱਖ ਹਸਤੀਆਂ ਨੇ ਲਹਿਰੀ ਦੇ ਦੇਹਾਂਤ ‘ਤੇ ਸਦਮੇ ਅਤੇ ਸੋਗ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਨੂੰ ਇੰਡਸਟਰੀ ‘ਚ ‘ਬੱਪੀ ਦਾ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।