ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ
ਅੱਜ 6 ਮੰਤਰੀ ਕਰਨਗੇ ਆਪ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿਚ ਪ੍ਰਚਾਰ
ਚੰਡੀਗੜ੍ਹ,13 ਜੂਨ(ਵਿਸ਼ਵ ਵਾਰਤਾ)- ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਨੇ ਪੂਰਾ ਜੋਰ ਲਗਾਇਆ ਹੋਇਆ ਹੈ ਉੱਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਤਿਆਰੀ ਖਿੱਚੀ ਹੋਈ ਹੈ। ਅੱਜ ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਦੇ 6 ਮੰਤਰੀ ਸੰਗਰੂਰ ਲੋਕ ਸਭਾ ਹਲਕੇ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾ ਦੇ ਦੌਰੇ ਤੇ ਹਨ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਸੰਗਰੂਰ ਕੁਲਦੀਪ ਸਿੰਘ ਧਾਲੀਵਾਲ ਧੂਰੀ,ਸਿੱਖਿਆ ਮੰਤਰੀ ਮੀਤ ਹੇਅਰ ਬਰਨਾਲਾ,ਹਰਭਜਨ ਸਿੰਘ ਈ.ਟੀ.ਓ. ਮਲੇਕੋਟਲਾ ਲਾਲਜੀਤ ਸਿੰਘ ਭੁੱਲਰ ਲਹਿਰਾ ਅਤੇ ਬਲਜੀਤ ਕੌਰ ਭਦੌੜ ਵਿੱਚ ਪ੍ਰਚਾਰ ਕਰਨਗੇ ।