ਸੰਗਰੂਰ 19 ਮਈ (ਵਿਸ਼ਵ ਵਾਰਤਾ)-ਸੰਗਰੂਰ ਦੇ ਵਿੱਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਐਡਵੋਕੇਟ ਬਲਰਾਜ ਚਹਿਲ ਆਪਣੇ ਸੈਂਕੜੇ ਵਰਕਰਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਗੁਰਮੀਤ ਸਿੰਘ ਮੀਤ ਹੇਅਰ ਦੀ ਮੌਜੂਦਗੀ ਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ. ਪਾਰਟੀ ਵਿੱਚ ਸ਼ਾਮਿਲ ਹੋਣ ਤੇ ਹਰਪਾਲ ਚੀਮਾ ਅਤੇ ਮੀਤ ਹੇਅਰ ਨੇ ਕਿਹਾ ਕਿ ਆਪ ਦਾ ਪਰਿਵਾਰ ਵੱਡਾ ਹੋ ਰਿਹਾ ਪੰਜਾਬ ਸਰਕਾਰ ਦੇ ਕੰਮ ਕਾਜ ਨੂੰ ਦੇਖਦੇ ਹੋਏ ਵੱਡੀ ਗਿਣਤੀ ਚ ਲੋਕ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਆ ਰਹੇ ਨੇ ਅਤੇ ਸੰਗਰੂਰ ਚੋਣ ਪ੍ਰਚਾਰ ਲਈ ਆਉਣਗੇ।
ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਨੂੰ ਸਾਰੇ ਹੋਟ ਸੀਟ ਕਹਿ ਰਹੇ ਨੇ ਤੁਸੀਂ ਦੇਖਦੇ ਜਾਓ 4 ਜੂਨ ਤੋਂ ਬਾਅਦ ਜੋ ਬਾਹਰੋਂ ਆਏ ਹੋਏ ਨੇ ਸਭ ਨੂੰ ਠੰਡਾ ਕਰਕੇ ਭੇਜਾਂਗੇ ਇਸਾਰਾ ਸੁਖਪਾਲ ਸਿੰਘ ਖਹਿਰਾ ਵੱਲ ਸੀ.